17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਫ਼ਿਰੋਜ਼ਪੁਰ ਕੈਂਟ-ਦਿੱਲੀ ਜੰਕਸ਼ਨ ਵੰਦੇ ਭਾਰਤ ਐਕਸਪੈੱ੍ਰਸ ਟ੍ਰੇਨ ਦਾ ਬਰਨਾਲਾ ਵਿਚ ਸਟਾਪੇਜ ਹੋਇਆ ਸ਼ੁਰੂ <br/>

ਅਜੀਤ ਡੈਸਕ 21-02-2026
ਬਰਨਾਲਾ, 20 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਖੇਤਰ ਦੀ ਪਹਿਲੀ ਵੰਦੇ ਭਾਰਤ ਐਕਸਪੈੱ੍ਰਸ ਟ੍ਰੇਨ ਨੰਬਰ 26462/26461 ਦਾ ਅੱਜ ਬਰਨਾਲਾ ਵਿਚ ਸਟਾਪੇਜ ਸ਼ੁਰੂ ਹੋ ਗਿਆ ਜਿਸ ਦੀ ਸ਼ਹਿਰ ਵਾਸੀ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ | ਅੱਜ ਜਿਵੇਂ ਹੀ ਵੰਦੇ ਭਾਰਤ ਐਕਸਪੈੱ੍ਰਸ ਬਰਨਾਲਾ ਰੇਲਵੇ ਸਟੇਸ਼ਨ 'ਤੇ ਪਹੁੰਚੀ ਤਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਅਗਵਾਈ ਵਿਚ ਸੈਂਕੜੇ ਸ਼ਹਿਰ ਵਾਸੀਆਂ ਨੇ ਸ਼ਾਨਦਾਰ ਸਵਾਗਤ ਕੀਤਾ ਅਤੇ ਰੇਲ ਪਾਇਲਟ ਦਾ ਮੂੰਹ ਮਿੱਠਾ ਕਰਵਾਇਆ | ਪ੍ਰਾਪਤ ਜਾਣਕਾਰੀ ਅਨੁਸਾਰ ਟ੍ਰੇਨ ਨੰਬਰ 26462 ਬੁੱਧਵਾਰ ਨੂੰ ਛੱਡ ਕੇ ਹਫ਼ਤੇ ਦੇ ਛੇ ਦਿਨ ਸਵੇਰੇ 9:59 ਵਜੇ ਬਰਨਾਲਾ ਪਹੁੰਚ ਕੇ 10:01 ਵਜੇ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਦੁਪਹਿਰ 2:30 ਵਜੇ ਉੱਥੇ ਪਹੁੰਚੇਗੀ | ਵਾਪਸੀ ਵਿਚ ਟ੍ਰੇਨ ਨੰਬਰ 26461 ਦਿੱਲੀ ਤੋਂ ਸ਼ਾਮ 4:30 ਵਜੇ ਰਵਾਨਾ ਹੁੰਦੇ ਹੋਏ ਰਾਤ 8:20 ਵਜੇ ਬਰਨਾਲਾ ਪਹੁੰਚੇਗੀ ਅਤੇ 8:22 ਵਜੇ ਫ਼ਿਰੋਜ਼ਪੁਰ ਦੇ ਲਈ ਰਵਾਨਾ ਹੋਵੇਗੀ | ਇਸ ਟ੍ਰੇਨ ਵਿਚ ਯਾਤਰਾ ਕਰਨ ਲਈ ਇਕ ਦਿਨ ਪਹਿਲਾਂ ਆਪਣੀ ਟਿਕਟ ਆਨਲਾਈਨ ਰਿਜ਼ਰਵੇਸ਼ਨ ਕਰਵਾਉਣੀ ਪਵੇਗੀ ਕਿਉਂਕਿ ਵੰਦੇ ਭਾਰਤ ਐਕਸਪੈੱ੍ਰਸ ਜਿੱਥੋਂ ਰਵਾਨਾ ਹੁੰਦੀ ਹੈ ਅਤੇ ਉੱਥੋਂ ਚਾਰਟ 8 ਘੰਟੇ ਪਹਿਲਾਂ ਤਿਆਰ ਹੁੰਦਾ ਹੈ | ਅੱਜ ਵੰਦੇ ਭਾਰਤ ਐਕਸਪੈੱ੍ਰਸ ਦੇ ਲਈ ਯਾਤਰੀਆਂ ਨੇ ਆਪਣੀ ਯਾਤਰਾ ਲਈ ਆਨਲਾਈਨ ਰਿਜ਼ਰਵੇਸ਼ਨ ਕਰਵਾ ਕੇ ਟ੍ਰੇਨ ਦਾ ਸਵਾਗਤ ਕੀਤਾ | ਇੱਥੇ ਵਰਨਣਯੋਗ ਹੈ ਕਿ ਐਮ.ਟੀ.ਐਸ ਬਰਨਾਲਾ ਦੇ ਚੇਅਰਮੈਨ ਕਪਿਲ ਮਿੱਤਲ ਵੰਦੇ ਭਾਰਤ ਐਕਸਪੈੱ੍ਰਸ ਵਿਚ ਯਾਤਰਾ ਕਰਨ ਵਾਲੇ ਬਰਨਾਲਾ ਤੋਂ ਪਹਿਲੇ ਯਾਤਰੀ ਬਣੇ | ਇਸ ਮੌਕੇ ਸ਼ਹਿਰ ਦੇ ਸਾਰੇ ਧਾਰਮਿਕ, ਵਪਾਰਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਦਰਸ਼ਨ ਸਿੰਘ ਬਰਾੜ, ਐਡਵੋਕੇਟ ਵਿਸ਼ਾਲ ਸ਼ਰਮਾ, ਮੋਨੂੰ ਗੋਇਲ, ਰਾਜਿੰਦਰ ਉੱਪਲ, ਸੰਦੀਪ ਜੇਠੀ, ਸੁਰੇਸ਼ ਕੁਮਾਰ, ਰਾਜੂ ਚੌਧਰੀ, ਮੁਨੀਸ਼ ਬਾਂਸਲ, ਹਰੀਸ਼ ਸਿੰਧਵਾਨੀ, ਖ਼ੁਸ਼ੀ ਮੁਹੰਮਦ, ਸੁਭਾਸ਼ ਕੁਮਾਰ, ਕੁਲਦੀਪ ਸਹੌਰੀਆ, ਵਿਜੇ ਕੁਮਾਰ, ਅਸ਼ਵਨੀ ਕੁਮਾਰ ਤਪਾ, ਰਿੰਕੂ ਗਰਗ, ਭੁਵਨ ਜੈਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਮੌਜੂਦ ਸਨ |
ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਦਿੱਤੀ ਮੁਬਾਰਕਬਾਦ
-ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਰਾਜ ਸਭਾ ਮੈਂਬਰ ਤੇ ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ੍ਰੀ ਰਾਜਿੰਦਰ ਗੁਪਤਾ, ਭਾਜਪਾ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵਲੋਂ ਜਿੱਥੇ ਵੰਦੇ ਭਾਰਤ ਐਕਸਪੈੱ੍ਰਸ ਦਾ ਬਰਨਾਲਾ ਸਟਾਪੇਜ ਹੋਣ 'ਤੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ ਉੱਥੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਰਨਾਲਾ ਨੂੰ ਇਹ ਤੋਹਫ਼ਾ ਦੇਣ ਲਈ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਅਲਕੜਾ ਵਿਚ ਲੱਗਣ ਵਾਲੇ ਬਾਇਓ ਗੈਸ ਪਲਾਂਟ ਦਾ ਪਿੰਡ ਵਾਸੀਆਂ ਵਲੋਂ ਵਿਰੋਧ-ਮਤੇ ਨੂੰ ਰੱਦ ਕਰਨ ਦੀ ਕੀਤੀ ਮੰਗ <br/> ਅਗਲੀ ਖ਼ਬਰ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੱਡੀ ਗਿਣਤੀ ਵਿਚ ਨਿੱਜੀ ਅਦਾਰਿਆਂ ਦੇ ਸਾਈਨ ਬੋਰਡ ਲਿਖੇ ਹੋਏ ਹਨ ਅੰਗਰੇਜ਼ੀ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।