16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਭਾਕਿਯੂ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਅਜੀਤ ਡੈਸਕ 21-02-2026
ਬਰਨਾਲਾ, 20 ਫਰਵਰੀ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਕੋਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪ੍ਰਧਾਨ ਛੀਨੀਵਾਲ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪੱਧਰੀ ਕਿਸਾਨ ਕਨਵੈੱਨਸ਼ਨ 28 ਫਰਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋ ਰਹੀ ਹੈ | ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਸ: ਹਰਮੀਤ ਸਿੰਘ ਕਾਦੀਆਂ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ ਕਿਸਾਨਾਂ 'ਤੇ ਥੋਪੀਆਂ ਜਾ ਰਹੀਆਂ ਮਾੜੀਆਂ ਨੀਤੀਆਂ ਸਬੰਧੀ ਕਿਸਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਨਕਲੀ ਦੁੱਧ ਵੱਡੀ ਪੱਧਰ 'ਤੇ ਵਿਕ ਰਿਹਾ ਹੈ ਅਸਲ ਦੁੱਧ 60 ਫ਼ੀਸਦ ਹੀ ਪੈਦਾ ਹੁੰਦਾ ਹੈ ਤੇ 40 ਫ਼ੀਸਦੀ ਨਕਲੀ ਦੁੱਧ ਵਿਕ ਰਿਹਾ ਹੈ ਜੋ ਕਿ ਕਿਸਾਨੀ ਕਿੱਤੇ ਦੇ ਸਹਾਇਕ ਧੰਦੇ ਡੇਅਰੀ ਫਾਰਮ ਤੇ ਪਸ਼ੂ ਪਾਲਨ ਦੇ ਕਿੱਤੇ ਨੂੰ ਵੱਡੀ ਪੱਧਰ 'ਤੇ ਢਾਹ ਲਾ ਰਿਹਾ ਹੈ | ਅਜਿਹੇ ਹੀ ਅਨੇਕਾਂ ਮਾੜੀਆਂ ਨੀਤੀਆਂ ਅਤੇ ਹੋ ਰਹੇ ਘਪਲਿਆਂ ਸਬੰਧੀ ਕਿਸਾਨਾਂ ਨੂੰ ਕਿਸਾਨ ਕਨਵੈੱਨਸ਼ਨ ਰਾਹੀਂ ਜਾਗਰੂਕ ਕੀਤਾ ਜਾਵੇਗਾ | ਇਸ ਮੌਕੇ ਗੁਰਨਾਮ ਸਿੰਘ ਠੀਕਰੀਵਾਲ, ਮਹਿੰਦਰ ਸਿੰਘ ਵੜੈਚ, ਜਸਮੇਲ ਸਿੰਘ ਕਾਲੇਕੇ, ਬਲਦੇਵ ਸਿੰਘ ਬਿੱਟੂ ਝਲੂਰ, ਸਿਕੰਦਰ ਸਿੰਘ ਸਰਪੰਚ, ਯਾਦਵਿੰਦਰ ਸਿੰਘ ਰਾਜਗੜ੍ਹ, ਜਸਬੀਰ ਸਿੰਘ ਕਾਲੇਕੇ, ਪਰਮਜੀਤ ਸਿੰਘ ਮਹਿਲ ਕਲਾਂ, ਜਸਬੀਰ ਸਿੰਘ ਸੁਖਪੁਰਾ ਮੌੜ, ਰੂਪ ਸਿੰਘ ਢਿਲਵਾਂ, ਬਲਜਿੰਦਰ ਸਿੰਘ ਕੁਰੜ, ਲਖਵਿੰਦਰ ਸਿੰਘ ਨਾਈਵਾਲਾ, ਰੁਪਿੰਦਰ ਸਿੰਘ ਟੱਲੇਵਾਲ, ਨਿਰਮਲ ਸਿੰਘ ਧਨੌਲਾ, ਰਣਜੀਤ ਸਿੰਘ ਮਿੱਠੂ ਕਲਾਲਾ, ਗੁਰਪ੍ਰੀਤ ਸਿੰਘ ਚੀਮਾ, ਜਰਨੈਲ ਸਿੰਘ ਸਹੌਰ, ਵਿੱਕੀ ਪੱਖੋਂ ਕੇ, ਕੁਲਵੰਤ ਸਿੰਘ ਚੂੰਘਾ, ਬਿੰਦਰ ਸਿੰਘ ਦੱੁਗਲ, ਰਜਿੰਦਰ ਸਿੰਘ ਦਰਾਕਾ, ਬੁੱਗਰ ਸਿੰਘ ਫਰਵਾਹੀ, ਗਗਨਦੀਪ ਸਿੰਘ ਸਹਿਜੜਾ, ਕੁਲਦੀਪ ਸਿੰਘ ਹਮੀਦੀ, ਜਗਰਾਜ ਸਿੰਘ ਭੱਟ, ਰਣਧੀਰ ਸਿੰਘ ਸੇਖਾ, ਰਣਜੀਤ ਸਿੰਘ ਰੂੜੇਕੇ, ਦੀਪੂ ਕਲਾਲਾ, ਸਰਬਜੀਤ ਸਿੰਘ ਸਹੌਰ ਆਦਿ ਹਾਜਰ ਸਨ |

ਪਿਛਲੀ ਖ਼ਬਰ ਬਰਨਾਲਾ ਵਿਖੇ ਕਾਂਗਰਸ ਦੀ ਵਿਸ਼ਾਲ ਕਿਸਾਨ-ਮਜ਼ਦੂਰ ਰੈਲੀ 28 ਨੂੰ , ਰਾਹੁਲ ਗਾਂਧੀ ਕਰਨਗੇ ਸ਼ਿਰਕਤ <br/> ਅਗਲੀ ਖ਼ਬਰ ਸਰਵੋਤਮ ਅਕੈਡਮੀ ਖੁੱਡੀ ਕਲਾਂ ਦੇ ਵਿੱਦਿਆਰਥੀਆਂ ਨੇ ਜੇ.ਈ.ਈ. 2026 ਪੇਪਰ 'ਚੋਂ ਮੱਲਾ ਮਾਰੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।