16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਰਵੋਤਮ ਅਕੈਡਮੀ ਖੁੱਡੀ ਕਲਾਂ ਦੇ ਵਿੱਦਿਆਰਥੀਆਂ ਨੇ ਜੇ.ਈ.ਈ. 2026 ਪੇਪਰ 'ਚੋਂ ਮੱਲਾ ਮਾਰੀਆਂ <br/>

ਅਜੀਤ ਡੈਸਕ 21-02-2026
ਹੰਡਿਆਇਆ, 20 ਫਰਵਰੀ (ਗੁਰਜੀਤ ਸਿੰਘ ਖੁੱਡੀ)-ਸਰਵੋਤਮ ਅਕੈਡਮੀ ਖੁੱਡੀ ਕਲਾਂ ਬਰਨਾਲਾ ਦੇ 3 ਵਿਦਿਆਰਥੀਆਂ ਦੁਆਰਾ ਜੇ.ਈ.ਈ. 2026 ਨਤੀਜੇ 'ਚ ਜ਼ਿਲ੍ਹੇ ਦੇ ਵਿਚੋਂ ਉੱਚ ਪੁਜ਼ੀਸ਼ਨਾਂ ਹਾਸਲ ਕੀਤੀਆਂ ਗਈਆਂ ਹਨ | ਜਿਸ ਵਿਚ ਚਤੰਨਿਆ ਮਿੱਤਲ ਨੇ 99. 96 ਫ਼ੀਸਦੀ, ਲਕਸ਼ਿਤ ਗੋਇਲ ਨੇ 99. 32 ਫ਼ੀਸਦੀ ਅਤੇ ਤਨੀਸ਼ ਸਿੰਗਲਾ ਨੇ 98.68 ਫ਼ੀਸਦੀ ਹਾਸਲ ਕਰ ਕੇ ਜ਼ਿਲ੍ਹਾ ਬਰਨਾਲਾ ਵਿਚੋਂ ਮੱਲ੍ਹਾਂ ਮਾਰੀਆਂ | ਸਰਵੋਤਮ ਅਕੈਡਮੀ ਖੁੱਡੀ ਕਲਾਂ ਦੇ ਪਿ੍ੰਸੀਪਲ ਡਾ: ਰੁਪਿੰਦਰ ਕੌਰ ਬਾਜਵਾ ਦੁਆਰਾ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਹਨ ਅਤੇ ਇਸ ਪ੍ਰਾਪਤੀ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਉਨ੍ਹਾਂ ਨੇ ਬੱਚਿਆਂ ਨੂੰ ਇਨ੍ਹਾਂ ਵਿਦਿਆਰਥੀਆਂ ਤੋਂ ਪ੍ਰੇਰਿਤ ਹੋਣ ਲਈ ਕਿਹਾ ਗਿਆ | ਇਸ ਮੌਕੇ ਫਾਊਾਡਰ ਕੁਲਵੰਤ ਬਾਜਵਾ, ਚੇਅਰਮੈਨ ਸੁਖਵਿੰਦਰ ਸਿੰਘ, ਐਮ.ਡੀ.ਚਮਕੌਰ ਸਿੰਘ ਬਾਜਵਾ ਤੇ ਸਮੂਹ ਅਧਿਆਪਕ ਤੇ ਸਮੂਹ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ ਅਗਲੀ ਖ਼ਬਰ 27ਵਾਂ ਸ੍ਰੀ ਖਾਟੂ ਸ਼ਿਆਮ ਮਹਾਂਉਤਸਵ ਕੱਲ੍ਹ-ਨਿਸ਼ਾਨ ਯਾਤਰਾ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।