18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗੁਰਜੰਟ ਸਿੰਘ ਦਰਾਜ ਨੂੰ ਤਪਾ ਤਹਿਸੀਲ ਨੰਬਰਦਾਰ ਯੂਨੀਅਨ ਦਾ ਪ੍ਰਧਾਨ ਤੇ ਸਤਵਿੰਦਰ ਸੋਨਾ ਢਿੱਲਵਾਂ ਨੂੰ ਚੁਣਿਆ ਮੀਤ ਪ੍ਰਧਾਨ <br/>

ਤਪਾ ਤਹਿਸੀਲ ਵਿਚ ਨੰਬਰਦਾਰ ਯੂਨੀਅਨ ਦੀ ਚੋਣ ਤੋਂ ਬਾਅਦ ਅਹੁਦੇਦਾਰ | ਤਸਵੀਰ : ਵਿਜੇ ਸ਼ਰਮਾ <br/> 04-03-2026
ਤਪਾ ਮੰਡੀ, 3 ਮਾਰਚ (ਵਿਜੇ ਸ਼ਰਮਾ)-ਤਹਿਸੀਲ ਤਪਾ ਦੇ ਨੰਬਰਦਾਰਾਂ ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਦਰਸ਼ਨ ਸਿੰਘ, ਬਲਵਿੰਦਰ ਸਿੰਘ ਤਪਾ ਮੀਤ ਪ੍ਰਧਾਨ ਪੰਜਾਬ, ਨੰਦ ਸਿੰਘ ਕਾਹਨੇਕੇ ਪੰਜਾਬ ਸਟੇਟ ਐਗਜ਼ੈਕਟਿਵ ਮੈਂਬਰ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸਮੂਹ ਨੰਬਰਦਾਰਾਂ ਨੇ ਸਰਬ ਸੰਮਤੀ ਨਾਲ ਮੀਟਿੰਗ ਕਰ ਕੇ ਨੰਬਰਦਾਰ ਸਰਦਾਰਾ ਸਿੰਘ ਮੌੜ ਨੇ ਗੁਰਜੰਟ ਸਿੰਘ ਦਰਾਜ਼ ਦਾ ਨਾਂਅ ਪੇਸ਼ ਕੀਤਾ ਅਤੇ ਸਾਰੇ ਨੰਬਰਦਾਰਾਂ ਨੇ ਸਹਿਮਤੀ ਦੇ ਕੇ ਗੁਰਜੰਟ ਸਿੰਘ ਦਰਾਜ਼ ਨੂੰ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ | ਇਸੇ ਤਰ੍ਹਾਂ ਸਰਬਸੰਮਤੀ ਨਾਲ ਸਤਵਿੰਦਰ ਸਿੰਘ ਸੋਨਾ ਸਿੰਘ ਢਿੱਲਵਾਂ ਨੂੰ ਮੀਤ ਪ੍ਰਧਾਨ, ਸਤਿਨਾਮ ਸਿੰਘ ਧੌਲਾ ਖ਼ਜ਼ਾਨਚੀ, ਚਰਨਜੀਤ ਸਿੰਘ ਮੌੜ ਪਟਿਆਲਾ ਜਨਰਲ ਸਕੱਤਰ, ਤਰਸੇਮ ਸਿੰਘ ਸੁਖਪੁਰਾ ਪੈੱ੍ਰਸ ਸਕੱਤਰ ਸਰਬਸੰਮਤੀ ਨਾਲ ਚੁਣੇ ਗਏ | ਜ਼ਿਲ੍ਹਾ ਪ੍ਰਧਾਨ ਗੁਰਦਰਸ਼ਨ ਸਿੰਘ ਕੋਟਦੱੁਨਾ ਨੇ ਸਾਰੇ ਨੰਬਰਦਾਰਾਂ ਨੂੰ ਅਪੀਲ ਕੀਤੀ ਕੇ 14 ਮਾਰਚ ਨੂੰ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਸਾਰੇ ਜ਼ਿਲ੍ਹੇ ਦੀ ਇਕ ਬਹੁਤ ਵੱਡੀ ਰੋਸ ਰੈਲੀ ਕਰਨ ਜਾ ਰਹੇ ਹਾਂ |ਪੰਜਾਬ ਦੇ ਪ੍ਰਧਾਨ ਗੁਰਪਾਲ ਸਿੰਘ ਸਮਰਾ ਅਤੇ ਸਾਰੀ ਪੰਜਾਬ ਬਾਡੀ ਜਥੇਬੰਦੀ ਇਸ ਰੈਲੀ ਵਿਚ ਪਹੁੰਚ ਰਹੇ ਹਨ | ਇਸ ਰੈਲੀ ਨੂੰ ਕਾਮਯਾਬ ਕਰਨ ਲਈ ਸਾਰੇ ਨੰਬਰਦਾਰਾਂ ਦਿਆਂ ਡਿਊਟੀਆਂ ਲਾਇਆਂ ਗਈਆਂ ਹਨ | ਇਸ ਮੌਕੇ ਜਗਰਾਜ ਸਿੰਘ ਦਰਾਜ਼, ਸਤਵਿੰਦਰ ਸਿੰਘ ਸੋਨਾ, ਗੁਰਦੀਪ ਸਿੰਘ ਦਰਾਜ਼, ਗੁਰਦੀਪ ਸਿੰਘ ਦਰਾਕਾ, ਅਮਰ ਸਿੰਘ ਮਹਿਤਾ, ਵਿੰਦਰ ਸਿੰਘ ਢਿੱਲਵਾਂ, ਨੰਬਰਦਾਰ ਜਗਰਾਜ ਸਿੰਘ ਤਪਾ, ਦਰਸ਼ਨ ਸਿੰਘ ਤਾਜੋਕੇ, ਜੋਰਾ ਸਿੰਘ ਸੰਧੂ ਕਲਾਂ, ਜਗਤਾਰ ਸਿੰਘ ਦਰਾਜ਼, ਜਗਤਾਰ ਸਿੰਘ ਬਿਲਾਸਪੁਰ ਪਿੰਡੀ ਧੌਲਾ, ਜਗਰਾਜ ਸਿੰਘ ਧੌਲਾ, ਜਗਰੂਪ ਸਿੰਘ ਧੌਲਾ, ਜਸਪਾਲ ਸਿੰਘ ਧੌਲਾ, ਗੁਰਬਖਸੀਸ ਸਿੰਘ ਦਰਾਜ਼, ਹਰਦੀਪ ਸਿੰਘ ਦਰਾਜ਼, ਬਸੰਤ ਸਿੰਘ ਸੰਤਪੁਰਾ, ਸੁਖਮਿੰਦਰ ਸਿੰਘ, ਚੀਨਾ ਸਿੰਘ ਰੂੜੇਕੇ ਖ਼ੁਰਦ, ਗੁਰਤੇਜ ਸਿੰਘ ਤਪਾ, ਕਰਮ ਸਿੰਘ, ਸਾਧੂ ਸਿੰਘ, ਨਾਹਰ ਸਿੰਘ, ਲਖਵੀਰ ਸਿੰਘ ਤਪਾ, ਲਖਵੀਰ ਸਿੰਘ ਢਿੱਲਵਾਂ ਅਤੇ ਅਜਮੇਰ ਸਿੰਘ ਦੀਪਗੜ੍ਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜਨਤਕ ਜਥੇਬੰਦੀਆਂ ਵਲੋਂ ਈਰਾਨ 'ਤੇ ਅਮਰੀਕੀ-ਇਜ਼ਰਾਈਲੀ ਹਮਲੇ ਵਿਰੁੱਧ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਗੁਰਦੁਆਰਾ ਹਰਚਰਨ ਕਮਲ ਸਾਹਿਬ ਧੌਲਾ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।