18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਗੁਰਦੁਆਰਾ ਹਰਚਰਨ ਕਮਲ ਸਾਹਿਬ ਧੌਲਾ ਵਿਖੇ ਅੱਖਾਂ ਦਾ ਚੈੱਕਅਪ ਕੈਂਪ ਲਾਇਆ <br/>

ਗੁਰਦੁਆਰਾ ਹਰਚਰਨ ਕਮਲ ਸਾਹਿਬ ਧੌਲਾ ਵਿਖੇ ਅੱਖਾਂ ਦੇ ਚੈੱਕਅਪ ਕੈਂਪ ਦੌਰਾਨ ਪਿੰਡ ਵਾਸੀ | ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ <br/> 04-03-2026
ਰੂੜੇਕੇ ਕਲਾਂ, 3 ਮਾਰਚ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਹਰਚਰਨ ਕਮਲ ਸਾਹਿਬ ਧੌਲਾ ਵਿਖੇ ਡਾ: ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਲੁਧਿਆਣਾ ਦੀ ਟੀਮ ਦੀ ਅਗਵਾਈ ਵਿਚ ਨੌਜਵਾਨ ਸਵਰਨਜੀਤ ਸ਼ਰਮਾ ਤੇ ਗ੍ਰਾਮ ਪੰਚਾਇਤ ਧੌਲਾ ਦੇ ਸਹਿਯੋਗ ਨਾਲ ਅੱਖਾਂ ਦਾ ਚੈੱਕਅਪ ਕੈਂਪ ਲਾਇਆ ਗਿਆ | ਡਾ: ਮਨਜੀਤ ਸਿੰਘ, ਡਾ: ਪ੍ਰਭਾਕਰ ਜੋਸ਼ੀ, ਡਾ: ਰਮੇਸ਼ ਕੁਮਾਰ ਦੀ ਅਗਵਾਈ ਵਿਚ 500 ਤੋਂ ਵੱਧ ਪਿੰਡ ਵਾਸੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ | ਕੈਂਪ ਦੌਰਾਨ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਗਈ | ਸਾਰੇ ਪਿੰਡ ਵਾਸੀਆਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਅਤੇ ਮੋਤੀਆਬਿੰਦ ਦੇ ਅਪਰੇਸ਼ਨ ਦੀ ਸੁਵਿਧਾ ਦਿੱਤੀ ਗਈ | ਅੱਖਾਂ ਦੇ ਅਪਰੇਸ਼ਨ ਲਈ 50 ਤੋਂ ਵੱਧ ਮਰੀਜ਼ਾਂ ਨੂੰ ਚੁਣਿਆ ਗਿਆ | ਡਾਕਟਰਾਂ ਦੀ ਟੀਮ ਡਾ: ਮਨਜੀਤ ਸਿੰਘ, ਡਾ: ਪ੍ਰਭਾਕਰ ਜੋਸ਼ੀ, ਡਾ: ਰਮੇਸ਼ ਕੁਮਾਰ ਤੇ ਸਮੂਹ ਟੀਮ ਨੂੰ ਨੌਜਵਾਨ ਸਵਰਨਜੀਤ ਸ਼ਰਮਾ, ਸਰਪੰਚ ਅਵਤਾਰ ਸਿੰਘ ਨਾਨਕਪੁਰਾ ਧੌਲਾ ਦੀ ਅਗਵਾਈ ਵਿਚ ਪਿੰਡ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਰਮਿੰਦਰ ਸਿੰਘ ਭੰਗੂ, ਭਗਤ ਸਿੰਘ ਕਾਕਾ, ਗੋਬਿੰਦ ਸਿੰਘ, ਮਲਕੀਤ ਸਿੰਘ, ਕੁਲਜਿੰਦਰ ਸਿੰਘ, ਬੂਟਾ ਸਿੰਘ ਐਂਲਟੀ, ਪਿ੍ਤਪਾਲ ਸਿੰਘ, ਜਸਪ੍ਰੀਤ ਸਿੰਘ, ਰਵਿੰਦਰ ਸਿੰਘ ਧਾਲੀਵਾਲ, ਸਵਰਨਜੀਤ ਸਿੰਘ ਫ਼ੌਜੀ, ਸ਼ਗਨਦੀਪ ਸਿੰਘ ਪੇਸੀ, ਰੇਸ਼ਮ ਸਿੰਘ, ਪਾਲ ਸਿੰਘ ਖੁਰਮੀ, ਦੀਨ ਦਿਆਲ ਸ਼ਰਮਾ, ਪ੍ਰਦੀਪ ਸਿੰਘ, ਵਿੱਕੀ ਸਿੰਘ, ਜਸਵਿੰਦਰ ਸਿੰਘ, ਰਵੀ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਗੁਰਜੰਟ ਸਿੰਘ ਦਰਾਜ ਨੂੰ ਤਪਾ ਤਹਿਸੀਲ ਨੰਬਰਦਾਰ ਯੂਨੀਅਨ ਦਾ ਪ੍ਰਧਾਨ ਤੇ ਸਤਵਿੰਦਰ ਸੋਨਾ ਢਿੱਲਵਾਂ ਨੂੰ ਚੁਣਿਆ ਮੀਤ ਪ੍ਰਧ... ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਵਿਖੇ ਹੋਲੀ ਦਾ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।