13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ ਕਾਂਗਰਸ ਬਲਾਕ ਮਹਿਲ ਕਲਾਂ ਦੇ ਮੁੜ ਪ੍ਰਧਾਨ ਚੁਣੇ <br/>

ਅਜੀਤ ਡੈਸਕ 19-04-2026
ਮਹਿਲ ਕਲਾਂ, 18 ਅਪ੍ਰੈਲ (ਅਵਤਾਰ ਸਿੰਘ ਅਣਖੀ)-ਕਾਂਗਰਸ ਪਾਰਟੀ ਹਾਈ ਕਮਾਂਡ ਵਲੋਂ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ ਨੂੰ ਪਿਛਲੇ ਸਮੇਂ ਦੌਰਾਨ ਪਾਰਟੀ ਲਈ ਅਣਥੱਕ ਸੇਵਾਵਾਂ ਨਿਭਾਉਣ ਬਦਲੇ ਮੁੜ ਦੂਜੀ ਵਾਰ ਬਲਾਕ ਮਹਿਲ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਹ ਨਿਯੁਕਤੀ ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਜ਼ਿਲ੍ਹਾ ਪ੍ਰਧਾਨ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਸਿਫਾਰਸ਼ 'ਤੇ ਕੀਤੀ ਗਈ ਹੈ | ਹਲਕਾ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ, ਆਗੂਆਂ 'ਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਬਣ ਗਈ ਹੈ | ਇਸ ਮੌਕੇ ਕਾਂਗਰਸ ਦੇ ਕੋਆਰਡੀਨੇਟਰ ਗੁਰਮੇਲ ਸਿੰਘ ਮੌੜ, ਐੱਸ.ਸੀ ਵਿਭਾਗ ਦੇ ਜ਼ਿਲ੍ਹਾ ਚੇਅਰਮੈਨ ਜਸਮੇਲ ਸਿੰਘ ਡੇਅਰੀ ਵਾਲਾ, ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਆੜ੍ਹਤੀਆ, ਮਨਜੀਤ ਸਿੰਘ ਮਹਿਲ ਖ਼ੁਰਦ, ਐਡਵੋਕੇਟ ਜਸਵੀਰ ਸਿੰਘ ਖੇੜੀ, ਯੂਥ ਆਗੂ ਬੰਨੀ ਖਹਿਰਾ, ਕਮਲਜੀਤ ਸਿੰਘ ਚੱਕ, ਉਜਾਗਰ ਸਿੰਘ ਛਾਪਾ, ਡਾ: ਬਲਵੰਤ ਰਾਏ ਹਮੀਦੀ, ਨੰਬਰਦਾਰ ਕੋਮਲਜੀਤ ਸਿੰਘ ਚੁਹਾਣਕੇ, ਜਸਵਿੰਦਰ ਸਿੰਘ ਮਾਂਗਟ, ਮਨਦੀਪ ਸਿੰਘ ਲੋਹਗੜ੍ਹ, ਸ਼ਿੰਗਾਰਾ ਸਿੰਘ ਵਜੀਦਕੇ, ਬੱਗਾ ਸਿੰਘ ਮਹਿਲ ਕਲਾਂ, ਅਮਰਜੀਤ ਸਿੰਘ ਵਜੀਦਕੇ ਆਦਿ ਆਗੂਆਂ ਨੇ ਦੂਜੀ ਵਾਰ ਬਲਾਕ ਪ੍ਰਧਾਨ ਚੁਣੇ ਜਾਣ 'ਤੇ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਨੂੰ ਵਧਾਈ ਦਿੰਦਿਆਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2027 'ਚ ਕਾਂਗਰਸ ਪਾਰਟੀ ਦੀ ਜਿੱਤ ਲਈ ਪਿੰਡ ਪੱਧਰ ਤੱਕ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਨਵ-ਨਿਯੁਕਤ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ ਨੇ ਪਾਰਟੀ ਆਗੂਆਂ, ਵਰਕਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਆਪਣੀ ਸਹਿਯੋਗੀ ਟੀਮ ਸਮੇਤ ਸੌਂਪੀ ਗਈ ਜਿੰਮੇਵਾਰੀ ਨੂੰ ਪਹਿਲਾ ਨਾਲੋਂ ਵੀ ਵਧੇਰੇ ਲਗਨ, ਮਿਹਨਤ, ਇਮਾਨਦਾਰੀ ਨਾਲ ਨਿਭਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ |

ਪਿਛਲੀ ਖ਼ਬਰ ਉੱਘੇ ਸਮਾਜ ਸੇਵੀ ਡਾਕਟਰ ਸ਼ੰਕਰ ਬਾਂਸਲ ਦੇ ਪਿਤਾ ਬਾਬੂ ਪੁਰਸ਼ੋਤਮ ਦਾਸ ਨਹੀਂ ਦਾ ਦਿਹਾਂਤ ਅਗਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।