13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਉੱਘੇ ਸਮਾਜ ਸੇਵੀ ਡਾਕਟਰ ਸ਼ੰਕਰ ਬਾਂਸਲ ਦੇ ਪਿਤਾ ਬਾਬੂ ਪੁਰਸ਼ੋਤਮ ਦਾਸ ਨਹੀਂ ਦਾ ਦਿਹਾਂਤ

ਅਜੀਤ ਡੈਸਕ 19-04-2026
ਧਨੌਲਾ, 18 ਅਪ੍ਰੈਲ (ਜਤਿੰਦਰ ਸਿੰਘ ਧਨੌਲਾ)-ਮੰਡੀ ਧਨੌਲਾ ਦੇ ਉੱਘੇ ਸਮਾਜ ਸੇਵੀ ਡਾਕਟਰ ਸ਼ੰਕਰ ਬਾਂਸਲ ਦੇ ਪਿਤਾ ਸ਼੍ਰੀ ਪਰਸ਼ੋਤਮ ਦਾਸ ਬਾਂਸਲ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਉਹ ਕੁਝ ਦਿਨ ਤੋਂ ਬਿਮਾਰ ਚੱਲੇ ਆ ਰਹੇ ਸਨ | ਅੱਜ ਸਵੇਰੇ ਉਨ•ਾਂ ਨੇ ਆਪਣੇ ਗ੍ਰਹਿ ਵਿਖੇ ਆਖਰੀ ਸਾਹ ਲਿਆ | ਅੱਜ ਦੁਪਹਿਰ ਉਨ•ਾਂ ਦੇ ਸੰਸਕਾਰ ਮੌਕੇ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਵਪਾਰਕ ਅਤੇ ਕਾਰੋਬਾਰੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਬਰਨਾਲਾ ਹਲਕਾ ਦੇ ਐਮ ਐਲ ਏ ਕੁਲਦੀਪ ਸਿੰਘ ਕਾਲਾ ਢਿੱਲੋਂ, ਉੱਘੇ ਚਿੱਤਰਕਾਰ ਭੁਪਿੰਦਰ ਸਿੰਘ ਧਾਲੀਵਾਲ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੌਨੀ ਬਾਂਸਲ, ਰਜਨੀਸ਼ ਕੁਮਾਰ ਬਾਂਸਲ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਅਰੁਣ ਬਾਂਸਲ, ਡਾਕਟਰ ਬਾਬੂ ਰਾਮ ਕਟਾਰੀਆ, ਉੱਘੇ ਕਾਰੋਬਾਰੀ ਵਿੱਕੀ ਚੌਧਰੀ, ਰਜਵਾੜਾ ਢਾਬਾ ਦੇ ਚੇਅਰਮੈਨ ਬਲਜਿੰਦਰ ਸਿੰਘ, ਐਮ ਸੀ ਅਜੇ ਕੁਮਾਰ,ਬੀ ਜੇ ਪੀ ਦੇ ਸੀਨੀਅਰ ਆਗੂ ਜਥੇ ਸੁਖਵੰਤ ਸਿੰਘ ਧਨੌਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੁਮਾਇੰਦੇ ਹਾਜ਼ਰ ਸਨ | ਉਹਨਾਂ ਦੀ ਚਿਤਾ ਨੂੰ ਅਗਨੀ ਉਨ•ਾਂ ਦੇ ਪੋਤਰੇ ਡਾਕਟਰ ਫੈਨਿਸ਼ ਬਾਂਸਲ, ਡਾਕਟਰ ਬਾਂਸਲ ਅਤੇ ਡਾਕਟਰ ਸ਼ੰਕਰ ਬਾਂਸਲ ਨੇ ਸਾਂਝੇ ਤੌਰ ਤੇ ਦਿਖਾਈ |

ਪਿਛਲੀ ਖ਼ਬਰ ਵਿਦਿਆਰਥਣ ਨਿਸ਼ੀਕਾ ਨੇ ਦਸਵੀਂ ਕਲਾਸ ਦੀ ਪ੍ਰੀਖਿਆ 'ਚੋਂ 98.6 ਫੀਸਦੀ ਅੰਕ ਕੀਤੇ ਹਾਸਿਲ <br/> ਅਗਲੀ ਖ਼ਬਰ ਪਰਮਿੰਦਰ ਸਿੰਘ ਸ਼ੰਮੀ ਠੁੱਲੀਵਾਲ ਕਾਂਗਰਸ ਬਲਾਕ ਮਹਿਲ ਕਲਾਂ ਦੇ ਮੁੜ ਪ੍ਰਧਾਨ ਚੁਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।