01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਵਿਜੀਲੈਂਸ ਬਿਊਰੋ ਵਲੋਂ 4 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਪਟਵਾਰੀ ਗਿ੍ਫ਼ਤਾਰ <br/>

ਅਜੀਤ ਡੈਸਕ 01-05-2026
ਬਰਨਾਲਾ, 30 ਅਪ੍ਰੈਲ (ਰਾਜ ਪਨੇਸਰ)-ਵਿਜੀਲੈਂਸ ਬਿਊਰੋ ਬਰਨਾਲਾ ਵਲੋਂ 4 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਇਕ ਪਟਵਾਰੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਯੂਨਿਟ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਬਿਊਰੋ ਦੇ ਮੁੱਖ ਡਾਇਰੈਕਟਰ ਸ੍ਰੀ ਸ਼ਰਦ ਸੱਤਿਆ ਚੌਹਾਨ, ਐੱਸ.ਐੱਸ.ਪੀ. ਯੂਨਿਟ ਪਟਿਆਲਾ ਸ੍ਰੀ ਅਰੁਣ ਕੁਮਾਰ ਸੈਣੀ ਅਤੇ ਡੀ.ਐੱਸ.ਪੀ. ਯੂਨਿਟ ਬਰਨਾਲਾ ਸ੍ਰੀ ਹਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦਿਆਂ ਮਾਲ ਪਟਵਾਰੀ ਹਰਮਨਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਜਨਾਬ ਬਸੀਰ ਖਾਂ ਵਲੋਂ ਐਂਟੀ ਕੁਰੱਪਸ਼ਨ ਐਕਸ਼ਨ ਲਾਇਨ ਉੱਪਰ ਸ਼ਿਕਾਇਤ ਦਰਜ਼ ਕਰਵਾਈ ਗਈ ਸੀ ਕਿ ਉਸ ਦੇ ਪਿਤਾ ਜਨਾਬ ਦਿਲਾਵਰ ਖਾਂ ਵਲੋਂ ਸਾਲ 2014 ਦੌਰਾਨ ਉਨ੍ਹਾਂ ਦੀ ਪਿੰਡ ਕੱਟੂ ਵਿਖੇ ਪੈਂਦੀ ਵਾਹੀਯੋਗ ਜ਼ਮੀਨ ਉੱਪਰ ਮਾਲਵਾ ਗ੍ਰਾਮੀਣ ਬੈਂਕ ਬਾਲੀਆ (ਹੁਣ ਪੰਜਾਬ ਗ੍ਰਾਮੀਣ ਬੈਂਕ) ਪਾਸੋਂ 2,70,000/- ਰੁਪਏ ਦਾ ਕਰਜ਼ਾ ਲਿਆ ਗਿਆ ਸੀ | ਇਹ ਕਰਜ਼ਾ ਮੋੜਣ ਉਪਰੰਤ ਪੰਜਾਬ ਗ੍ਰਾਮੀਣ ਬੈਂਕ ਬਾਲੀਆ ਵਲੋਂ ਮਿਤੀ 27 ਅਗਸਤ 2025 ਰਾਹੀਂ ਹਲਕਾ ਪਟਵਾਰੀ ਪਿੰਡ ਕੱਟੂ ਨੂੰ ਦਿਲਾਵਰ ਖਾਂ ਦੇ ਰਪਟ ਨੰਬਰ 698 ਮਿਤੀ 30 ਮਈ 2014 ਰਾਹੀਂ ਆੜ੍ਹ-ਰਹਿਣ ਕੀਤੇ ਗਏ ਰਕਬੇ ਨੂੰ ਫੱਕ ਕੀਤੇ ਜਾਣ ਸਬੰਧੀ ਲਿਖਿਆ ਗਿਆ ਸੀ | ਜਿਸ 'ਤੇ ਇਹ ਪੱਤਰ ਹਲਕਾ ਪਟਵਾਰੀ ਹਰਮਨਜੀਤ ਸਿੰਘ ਨੂੰ ਪ੍ਰਾਪਤ ਹੋਇਆ ਸੀ | ਇਸ ਦੇ ਸਬੰਧ ਵਿਚ ਪਟਵਾਰੀ ਹਰਮਨਜੀਤ ਸਿੰਘ ਮਾਲ ਹਲਕਾ ਕੱਟੂ ਦੀ ਉਸ ਦੇ ਮੋਬਾਈਲ ਨੰਬਰ ਤੋਂ ਬਸੀਰ ਖਾਂ ਦੇ ਮੋਬਾਈਲ ਨੰਬਰ 'ਤੇ ਮਿਤੀ 2 ਦਸੰਬਰ 2025 ਨੂੰ ਗੱਲਬਾਤ ਹੋਈ ਸੀ | ਜਿਸ 'ਤੇ ਬਸ਼ੀਰ ਖਾਂ ਉਸੇ ਦਿਨ ਪਟਵਾਰੀ ਹਰਮਨਜੀਤ ਸਿੰਘ ਨੂੰ ਤਹਿਸੀਲ ਦਫ਼ਤਰ ਧਨੌਲਾ ਵਿਖੇ ਜਾ ਕੇ ਮਿਲਿਆ ਤਾਂ ਪਟਵਾਰੀ ਹਰਮਨਜੀਤ ਸਿੰਘ ਵਲੋਂ ਸ਼ਿਕਾਇਤਕਰਤਾ ਪਾਸੋਂ ਜ਼ਮੀਨ ਫੱਕ ਕਰਨ ਸਬੰਧੀ ਸਰਟੀਫਿਕੇਟ ਪੰਜਾਬ ਗ੍ਰਾਮੀਣ ਬੈਂਕ ਬਾਲੀਆ ਦਰਜ ਕਰਨ ਅਤੇ ਸ਼ਿਕਾਇਤਕਰਤਾ ਦੇ ਪਿਤਾ ਦਿਲਾਵਰ ਖਾਂ ਦੀ ਮੌਤ ਉਪਰੰਤ ਉਸ ਦੇ ਪਿਤਾ ਦੀ ਮਾਲਕੀ ਵਾਲੀ ਜ਼ਮੀਨ ਦੀ ਵਿਰਾਸਤ ਇੰਤਕਾਲ ਚੜ੍ਹਾਉਣ ਬਦਲੇ 5000 ਰੁਪਏ ਬਤੌਰ ਰਿਸ਼ਵਤ ਦੀ ਮੰਗ ਕੀਤੀ ਗਈ | ਜਿਸ 'ਤੇ ਬਸੀਰ ਖਾਂ ਵਲੋਂ ਪਟਵਾਰੀ ਹਰਮਨਜੀਤ ਸਿੰਘ ਦੇ ਕਹੇ ਅਨੁਸਾਰ ਮਿਤੀ 16 ਜਨਵਰੀ ਨੂੰ ਆਪਣੇ ਮੋਬਾਈਲ ਨੰਬਰ 'ਤੇ ਚੱਲਦੇ ਗੁਗਲ-ਪੇਅ ਤੋਂ ਪਟਵਾਰੀ ਹਰਮਨਜੀਤ ਸਿੰਘ ਦੇ ਮੋਬਾਈਲ ਨੰਬਰ 'ਤੇ ਚੱਲਦੇ ਗੂਗਲ-ਪੇਅ ਉੱਪਰ 4000 ਰੁਪਏ ਭੇਜ ਦਿੱਤੇ ਗਏ | ਜਿਸ ਸਬੰਧੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਬਸੀਰ ਖਾਂ ਦੇ ਨਾਮ 'ਤੇ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਬਾਲੀਆ ਵਿਖੇ ਚੱਲ ਰਹੇ ਖਾਤਾ ਦੀ ਹਾਸਿਲ ਕੀਤੀ ਗਈ ਬੈਂਕ ਸਟੇਟਮੈਂਟ ਅਨੁਸਾਰ 16 ਜਨਵਰੀ ਨੂੰ 4000 ਰੁਪਏ ਹਰਮਨਜੀਤ ਸਿੰਘ ਪਟਵਾਰੀ ਦੀ ਮਾਤਾ ਸ੍ਰੀਮਤੀ ਗੁਰਮੀਤ ਕੌਰ ਦੇ ਸੈਂਟਰਲ ਬੈਂਕ ਆਫ਼ ਇੰਡੀਆ ਬ੍ਰਾਂਚ ਭੁੱਚੋ ਮੰਡੀ, ਜ਼ਿਲ੍ਹਾ ਬਠਿੰਡਾ ਵਿਖੇ ਚੱਲ ਰਹੇ ਖਾਤਾ ਵਿਚ ਟਰਾਂਸਫ਼ਰ ਹੋਣੇ ਪਾਏ ਗਏ ਹਨ | ਇਸ ਤਰ੍ਹਾਂ ਹਰਮਨਜੀਤ ਸਿੰਘ ਪਟਵਾਰੀ ਮਾਲ ਹਲਕਾ ਕੱਟੂ ਵਲੋਂ ਬਸੀਰ ਖਾਂ ਦੇ ਉਕਤ ਕੰਮ ਕਰਨ ਬਦਲੇ 4000 ਰੁਪਏ ਬਤੌਰ ਰਿਸ਼ਵਤ ਹਾਸਲ ਕਰਨਾ ਸਾਬਤ ਹੋਇਆ ਹੈ | ਇੰਸ: ਗੁਰਮੇਲ ਸਿੰਘ ਨੇ ਦੱਸਿਆ ਕਿ ਇਸੇ ਆਧਾਰ 'ਤੇ ਪਟਵਾਰੀ ਹਰਮਨਜੀਤ ਸਿੰਘ ਖ਼ਿਲਾਫ਼ ਭਿ੍ਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕਰ ਕੇ ਉਸ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ |

ਪਿਛਲੀ ਖ਼ਬਰ ਪਿੰਡ ਚੀਮਾ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਆਈ ਟੀਮ ਦਾ ਘਿਰਾਓ <br/> ਅਗਲੀ ਖ਼ਬਰ ਐੱਨ.ਜੀ.ਟੀ. ਵਲੋਂ ਗਠਿਤ ਵਿਸ਼ੇਸ਼ ਟੀਮ ਨੇ ਬਰਨਾਲਾ ਵਿਖੇ ਪਹੁੰਚ ਕੇ ਕੀਤੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।