31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਕਣਕ ਦੀ ਲਿਫ਼ਟਿੰਗ ਸੰਬੰਧੀ ਆੜ੍ਹਤੀ ਐਸੋਸੀਏਸ਼ਨ ਅਤੇ ਖ਼ਰੀਦ ਏਜੰਸੀਆਂ ਦਾ ਵਫ਼ਦ ਐੱਸ.ਡੀ.ਐੱਮ. ਨੂੰ ਮਿਲਿਆ <br/>

ਐੱਸ.ਡੀ.ਐੱਮ. ਤਪਾ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਤੇ ਆੜ੍ਹਤੀ ਐਸੋਸੀਏਸ਼ਨ ਦੇ ਨੁਮਾਇੰਦੇ | ਤਸਵੀਰ : ਪ੍ਰਵੀਨ ਗਰਗ <br/> 01-05-2026
ਤਪਾ ਮੰਡੀ, 30 ਅਪ੍ਰੈਲ (ਪ੍ਰਵੀਨ ਗਰਗ)-ਇਲਾਕੇ ਅੰਦਰ ਖ਼ਰੀਦੀ ਗਈ ਕਣਕ ਦੀ ਚੁਕਾਈ ਅਤੇ ਢੋਆ-ਢੁਆਈ ਦੀ ਸੁਸਤ ਰਫ਼ਤਾਰ ਆੜ੍ਹਤੀਆਂ ਅਤੇ ਖ਼ਰੀਦ ਏਜੰਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ | ਜਿਸ ਸਬੰਧੀ ਕਣਕ ਦੀ ਲਿਫ਼ਟਿੰਗ ਨੂੰ ਲੈ ਕੇ ਆੜ੍ਹਤੀਆ ਐਸੋਸੀਏਸ਼ਨ ਅਤੇ ਸਮੂਹ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਦਾ ਵਫ਼ਦ ਐੱਸ.ਡੀ.ਐੱਮ ਤਪਾ ਆਯੁਸ਼ ਗੋਇਲ ਨੂੰ ਮਿਲਿਆ | ਜਿੱਥੇ ਉਨ੍ਹਾਂ ਐੱਸ.ਡੀ.ਐੱਮ ਤਪਾ ਨੂੰ ਜਾਣੂ ਕਰਵਾਇਆ ਕਿ ਕਣਕ ਦੀ ਲਿਫ਼ਟਿੰਗ ਨਾ ਹੋਣ ਕਰ ਕੇ ਆੜ੍ਹਤੀਆ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੰਡੀਆਂ ਵਿਚ ਬੋਰੀਆਂ 'ਚ ਭਰੀ ਹੋਈ ਕਣਕ ਦੀ ਵੱਡੀ ਮਾਤਰਾ ਖੁੱਲ੍ਹੇ ਅਸਮਾਨ ਹੇਠਾਂ ਤੇਜ਼ ਗਰਮੀ ਵਿਚ ਪਈ ਹੋਈ ਹੈ | ਇਸ ਕਾਰਨ ਕਣਕ ਸੁੱਕ ਰਹੀ ਹੈ, ਜਿਸ ਨਾਲ ਉਸ ਦੇ ਭਾਰ ਵਿਚ ਕਮੀ ਆ ਰਹੀ ਹੈ ਅਤੇ ਗੁਣਵੱਤਾ (ਕੁਆਲਿਟੀ) ਵੀ ਖ਼ਰਾਬ ਹੋ ਰਹੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਲੇਬਰ ਦੀ ਘਾਟ ਕਾਰਨ ਲਿਫ਼ਟਿੰਗ ਵਿਚ ਕਮੀ ਆ ਰਹੀ ਹੈ, ਜਦਕਿ ਯੂਨੀਅਨ ਵਲੋਂ ਨਿਰਵਿਘਨ ਟਰੱਕ ਭੇਜੇ ਜਾ ਰਹੇ ਹਨ | ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਦੀ ਸਮੱਸਿਆ ਸੁਣਨ ਉਪਰੰਤ ਐੱਸ.ਡੀ.ਐੱਮ ਆਯੁਸ਼ ਗੋਇਲ ਨੇ ਤੁਰੰਤ ਸਬੰਧਿਤ ਠੇਕੇਦਾਰ ਨੂੰ ਲੇਬਰ ਵਧਾਉਣ ਆਦੇਸ਼ ਜਾਰੀ ਕੀਤੇ ਤਾਂ ਜੋ ਮੰਡੀਆਂ 'ਚ ਪਈਆਂ ਕਣਕ ਦੀਆਂ ਬੋਰੀਆਂ ਦੀ ਸਮੇਂ ਸਿਰ ਲਿਫ਼ਟਿੰਗ ਹੋ ਸਕੇ | ਇਸ ਮੌਕੇ ਸੈਕਟਰੀ ਹਰਦੀਪ ਸਿੰਘ ਗਿੱਲ, ਮਾਰਕਫੈੱਡ ਦੇ ਸੀਨੀਅਰ ਬ੍ਰਾਂਚ ਅਫ਼ਸਰ ਕਰਮਜੀਤ ਸਿੰਘ, ਮਾਰਕਫੈੱਡ ਮੈਨੇਜਰ ਹਰਿੰਦਰ ਸਿੰਘ, ਏ.ਐਫ.ਐੱਸ.ਓ. ਪਨਗ੍ਰੇਨ ਰਾਕੇਸ਼ ਗੁਪਤਾ, ਇੰਸਪੈਕਟਰ ਲਖਵਿੰਦਰ ਸਿੰਘ ਪਨਗ੍ਰੇਨ, ਇੰਸਪੈਕਟਰ ਤਰੁਣਵਿਜੇ ਪਨਸਪ ਤੋਂ ਇਲਾਵਾ ਆੜ੍ਹਤੀਆ ਐੱਸੋਸੀਏਸ਼ਨ ਦੇ ਮਨੋਜ ਕੁਮਾਰ ਮੋਜ਼ੀ ਸਿੰਗਲਾ, ਅਸ਼ੋਕ ਕੁਮਾਰ ਮੌੜ, ਮੁਨੀਸ਼ ਬਾਂਸਲ, ਬੱਬੂ ਮਲੋਟ ਵਾਲਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ 'ਚ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਆਰ.ਪੀ. ਇੰਟਰਨੈਸ਼ਨਲ ਸਕੂਲ ਵਿਖੇ ਮਜ਼ਦੂਰ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।