11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਆਦਰਸ਼ ਸਕੂਲ ਕਾਲੇਕੇ ਦਾ ਮੰਦਾ ਹਾਲ, ਸਿੱਖਿਆ ਕ੍ਰਾਂਤੀ ਦੀਆਂ ਉੱਡ ਰਹੀਆਂ ਨੇ ਧੱਜੀਆਂ-ਕੈਪਟਨ ਸਿੱਧੂ

ਅਜੀਤ ਡੈਸਕ 03-05-2026
ਧਨੌਲਾ, 2 ਮਈ (ਜਤਿੰਦਰ ਸਿੰਘ ਧਨੌਲਾ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਰਾਜ ਸਮੇਂ ਪੇਂਡੂ ਹਲਕਿਆਂ ਵਿਚ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਦੇ ਮੁਕਾਬਲੇ ਬਿਹਤਰ ਸਿੱਖਿਆ ਪ੍ਰਦਾਨ ਕਰਨ ਲਈ ਸਰਕਾਰ ਨੇ ਸਕੀਮ ਦਾ ਨਿਰਮਾਣ ਕੀਤਾ ਸੀ | 25 ਸਕੂਲ ਖੋਲ੍ਹੇ ਗਏ ਸਨ, ਜਿਨ੍ਹਾਂ ਵਿਚ ਅੰਗਰੇਜ਼ੀ ਮਾਧਿਅਮ ਵਿਚ ਮੁਫ਼ਤ ਪੜ੍ਹਾਈ ਕਰਵਾਈ ਜਾਂਦੀ ਹੈ | ਇਨ੍ਹਾਂ ਸਕੂਲਾਂ ਵਿਚ ਮੁਫ਼ਤ ਵਿੱਦਿਆ ਦੇ ਨਾਲ-ਨਾਲ ਕਿਤਾਬਾਂ, ਯੂਨੀਫ਼ਾਰਮ ਅਤੇ ਮਿਆਰੀ ਖਾਣਾ ਵੀ ਮੁਫ਼ਤ ਬੱਚਿਆਂ ਨੂੰ ਦਿੱਤਾ ਜਾਂਦਾ ਹੈ | ਇਸ ਸਬੰਧੀ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਕਾਲੇਕੇ ਪਿੰਡ ਵਿਚ ਵੀ ਆਦਰਸ਼ ਸਕੂਲ ਖੋਲਿ੍ਹਆ ਗਿਆ ਸੀ | ਜਿਸ ਦੇ ਪ੍ਰਬੰਧਾਂ ਦੀ ਅੱਜ ਕੱਲ੍ਹ ਦੁਰਦਸ਼ਾ ਹੋਈ ਪਈ ਹੈ | ਉਨ੍ਹਾਂ ਆਖਿਆ ਕਿ ਤਕਰੀਬਨ ਸਾਰੇ ਹੀ ਆਦਰਸ਼ ਸਕੂਲਾਂ ਦੀ ਹਾਲਤ ਮਾੜੀ ਹੈ | ਪ੍ਰੰਤੂ ਕਾਲੇਕੇ ਸਕੂਲ ਪਹੁੰਚਣ ਲਈ ਮੇਨ ਸੜਕ ਤੋਂ ਸਕੂਲ ਤੱਕ ਤਕਰੀਬਨ ਡੇਢ ਕਿੱਲੋਮੀਟਰ ਦਾ ਰਸਤਾ ਬੇਹੱਦ ਹੀ ਤਰਸਯੋਗ ਹਾਲਤ ਵਿਚ ਲੰਘਣਾ ਪੈਂਦਾ ਹੈ | ਖ਼ਾਸ ਕਰ ਜਦ ਥੋੜ੍ਹੀ ਜਿਹੀ ਵੀ ਬਾਰਸ਼ ਪੈ ਜਾਵੇ ਤਾਂ ਬੱਚਿਆਂ ਨੂੰ ਲੰਘਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ 2022 ਤੋਂ ਬਾਅਦ ਕੋਈ ਵੀ ਸਾਇੰਸ ਦਾ ਟੀਚਰ ਇਸ ਸਕੂਲ ਵਿਚ ਨਹੀਂ ਹੈ | ਪਹਿਲਾਂ 40 ਤੋਂ 50 ਬੱਚੇ ਮੈਡੀਕਲ ਅਤੇ ਨਾਨ-ਮੈਡੀਕਲ ਕਲਾਸਾਂ ਵਿਚ ਸਨ ਪ੍ਰੰਤੂ 2022 ਤੋਂ ਬਾਅਦ ਇਸ ਸਟਰੀਮ ਦੇ ਬੱਚੇ ਪੜ੍ਹਨ ਤੋਂ ਲਾਚਾਰ ਹੋ ਗਏ | ਉਨ੍ਹਾਂ ਆਖਿਆ ਕਿ ਚਾਰ ਬੱਚੇ ਸਾਇੰਸ ਸਟਰੀਮ ਦੇ ਹਨ, ਜਿੰਨਾ ਵਿਚੋਂ ਦੋ ਬੱਚੇ ਸਕੂਲ ਛੱਡ ਕੇ ਜਾਣ ਲਈ ਤਿਆਰ ਹਨ | ਜਿਸ ਤੋਂ ਇਹ ਗੱਲ ਸਪਸ਼ਟ ਹੈ ਕਿ ਸਿੱਖਿਆ ਕ੍ਰਾਂਤੀ ਦੀਆ ਸ਼ਰ੍ਹੇਆਮ ਧੱਜੀਆਂ ਉੱਡ ਰਹੀਆਂ ਹਨ | ਸਿੱਧੂ ਨੇ ਸਿੱਖਿਆ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਇਸ ਆਦਰਸ਼ ਸਕੂਲ ਵਿਚ ਤੁਰੰਤ ਲੋੜੀਂਦੇ ਸਾਇੰਸ ਅਧਿਆਪਕ ਤਾਇਨਾਤ ਕੀਤੇ ਜਾਣ ਅਤੇ ਮੇਨ ਰੋਡ ਤੋਂ ਸਕੂਲ ਤੱਕ ਜਾਣ ਵਾਲੇ ਰਸਤੇ 'ਤੇ ਪੱਕੀ ਸੜਕ ਬਣਾਈ ਜਾਵੇ |
ਪਿਛਲੀ ਖ਼ਬਰ 'ਆਪ' ਸਰਕਾਰ ਦੇ ਇਸ਼ਾਰੇ 'ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਟਰਾਈਡੈਂਟ ਗਰੱੁਪ 'ਤੇ ਛਾਪੇਮਾਰੀ ਮੰਦਭਾਗਾ-ਧਰਮ ਸਿ... ਅਗਲੀ ਖ਼ਬਰ ਸ਼ੈਮਰਾਕ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।