06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਧੌਲਾ ਤੋਂ ਕਾਹਨੇਕੇ 18 ਫੁੱਟੀ ਸੜਕ ਦੇ ਨਿਰਮਾਣ ਦਾ ਕੰਮ ਕਰਵਾਇਆ ਸ਼ੁਰੂ <br/>

ਅਜੀਤ ਡੈਸਕ 11-05-2026
ਰੂੜੇਕੇ ਕਲਾਂ, 10 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਤੋਂ ਕਾਹਨੇਕੇ ਿਲੰਕ ਸੜਕ ਨੂੰ ਅਪਗ੍ਰੇਡ ਕਰ ਕੇ 18 ਫੁੱਟ ਚੌੜੀ ਕਰਨ ਲਈ ਸੜਕ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਉਂਦਿਆਂ ਲਾਭ ਸਿੰਘ ਉੱਗੋਕੇ ਵਿਧਾਇਕ ਹਲਕਾ ਭਦੌੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਗਿਆ ਹੈ | ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ 'ਤੇ ਨੌਕਰੀਆਂ, ਸਕੂਲਾਂ ਦੀ ਕਾਇਆ ਕਲਮ ਵੱਡੀ ਪੱਧਰ ਤੇ ਸਿੱਖਿਆ ਸੁਧਾਰ, ਕਰੋੜਾਂ ਦੀ ਲਾਗਤ ਨਾਲ ਨੌਜਵਾਨਾਂ ਲਈ ਖੇਡ ਗਰਾਊਾਡ, ਹਜ਼ਾਰਾਂ ਕਿੱਲੋਮੀਟਰ ਸੜਕਾਂ ਦਾ ਨਿਰਮਾਣ, 600 ਯੂਨਿਟ ਮੁਫ਼ਤ ਬਿਜਲੀ, 10 ਲੱਖ ਰੁਪਏ ਦਾ ਪੰਜਾਬ ਦੇ ਹਰ ਇਕ ਵਸਨੀਕ ਦਾ ਸਿਹਤ ਬੀਮਾ ਕਾਰਡ, ਪਿੰਡਾਂ ਦੇ ਵਿਚ ਲੱਖਾਂ ਦੀ ਲਾਗਤ ਨਾਲ ਲਾਇਬ੍ਰੇਰੀਆਂ ਦਾ ਨਿਰਮਾਣ, ਭਿ੍ਸ਼ਟਾਚਾਰ ਮੁਕਤ ਈ. ਰਜਿਸਟਰੀਆਂ, ਮਾਵਾਂ ਤੇ ਭੈਣਾਂ ਲਈ ਇਕ ਹਜ਼ਾਰ ਦੇ 1500 ਰੁਪਏ ਪ੍ਰਤੀ ਮਹੀਨਾ ਸਤਿਕਾਰ ਯੋਜਨਾ ਲਾਗੂ ਕੀਤੀਆਂ ਗਈਆਂ ਹਨ | ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਵਾਲਾ ਕਾਨੂੰਨ ਬਣਾ ਕੇ ਪੰਜਾਬ ਸਰਕਾਰ ਨੇ ਇਤਿਹਾਸ ਸਿਰਜਿਆ ਹੈ | ਪੰਜਾਬ ਦੇ ਹਰ ਇਕ ਵਰਗ ਲਈ ਸਰਕਾਰ ਵਲੋਂ ਦਿੱਤੀਆਂ ਗਈਆਂ ਸਹੂਲਤਾਂ ਸਦਕਾ ਪੰਜਾਬ ਦੇ ਵਸਨੀਕ ਦੁਬਾਰਾ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਜਿਤਾਉਣਗੇ | ਪਿੰਡ ਧੌਲਾ ਦੇ ਸਰਪੰਚ ਬੀਬੀ ਰਾਜਿੰਦਰ ਕੌਰ, ਸਮਾਜ ਸੇਵੀ ਡਾ: ਗੁਰਮੀਤ ਸਿੰਘ ਧੌਲਾ, ਸਰਪੰਚ ਡਾ: ਅਵਤਾਰ ਸਿੰਘ ਨਾਨਕਪੁਰ ਧੌਲਾ, ਸਰਪੰਚ ਹੀਰਾ ਸਿੰਘ ਖੁੱਡੀ ਪੱਤੀ, ਸਰਪੰਚ ਜਸਵਿੰਦਰ ਬਿਲਾਸਪੁਰ ਧੌਲਾ, ਨਿਰਭੈ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਬਬਲਪ੍ਰੀਤ ਸਿੰਘ ਬਬਲਾ ਕਾਹਨੇਕੇ, ਪੰਚ ਡਾ: ਰਣਜੀਤ ਸਿੰਘ ਰਣੀ ਕਾਹਨੇਕੇ, ਚੇਅਰਮੈਨ ਤਰਸੇਮ ਸਿੰਘ ਮਾਰਕੀਟ ਕਮੇਟੀ ਤਪਾ ਆਦਿ ਦੀ ਅਗਵਾਈ ਵਿਚ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਸਨਮਾਨਿਤ ਕਰ ਕੇ ਮੰੂਹ ਮਿੱਠਾ ਕਰਵਾਇਆ ਗਿਆ | ਸੜਕ ਦੇ ਨਿਰਮਾਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਗਏ | ਇਸ ਮੌਕੇ ਸਮਾਜ ਸੇਵੀ ਡਾ: ਟਿੰਕੂ ਬਾਂਸਲ ਤਪਾ ਮੰਡੀ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਅਹੁਦੇਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਪੁਲਿਸ ਵਲੋਂ ਇਕ ਕਿੱਲੋ ਤਿੰਨ ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ <br/> ਅਗਲੀ ਖ਼ਬਰ ਸ਼ਹਿਰ ਵਾਸੀਆਂ ਦੀ ਖਿੱਚ ਦਾ ਕੇਂਦਰ ਬਣੀ 'ਅਭੈ ਓਸਵਾਲ ਟਾਊਨਸ਼ਿਪ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।