05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਬੇਅੰਤ ਸਿੰਘ ਬਿੱਟੂ ਮੂੰਮ ਨੂੰ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/>

ਅਜੀਤ ਡੈਸਕ 11-05-2026
ਮਹਿਲ ਕਲਾਂ, 10 ਮਈ (ਤਰਸੇਮ ਸਿੰਘ ਗਹਿਲ)-ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਉੱਘੇ ਸਮਾਜ ਸੇਵਕ ਡਾਕਟਰ ਬੇਅੰਤ ਸਿੰਘ ਬਿੱਟੂ ਮੂੰਮ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਆਕੀਗੜ੍ਹ ਸਾਹਿਬ ਪਿੰਡ ਮੂੰਮ ਵਿਖੇ ਹੋਇਆ | ਸ੍ਰੀ ਸਹਿਜ ਪਾਠ ਜੀ ਦੇ ਭੋਗ ਤੋਂ ਬਾਅਦ ਬਾਬਾ ਗੁਰਦੀਪ ਸਿੰਘ ਜੀ ਜਥਾ ਟਾਂਡੇ ਵਾਲੇ ਵਾਲਿਆਂ ਵਲੋਂ ਵੈਰਾਗਮਈ ਕੀਰਤਨ ਕਰਨ ਉਪਰੰਤ ਹੋਈ ਅੰਤਿਮ ਅਰਦਾਸ ਵਿਚ ਵੱਡੀ ਗਿਣਤੀ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਅਤੇ ਡਾਕਟਰ ਬੇਅੰਤ ਸਿੰਘ ਬਿੱਟੂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਸਮੇਂ ਸਾਬਕਾ ਸਰਪੰਚ ਗੁਰਮੀਤ ਸਿੰਘ ਪੰਧੇਰ, ਪਿ੍ੰਸੀਪਲ ਬਬਲਜੀਤ ਸਿੰਘ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਸ਼ਰਧਾ ਦੇ ਫ਼ੁੱਲ ਕਰਦਿਆਂ ਕਿਹਾ ਕਿ ਡਾਕਟਰ ਬੇਅੰਤ ਸਿੰਘ ਬਿੱਟੂ ਦਾ ਸਦੀਵੀ ਵਿਛੋੜਾ ਸਾਡੇ ਸਾਰਿਆਂ ਲਈ ਅਸਹਿ ਹੈ, ਉਨ੍ਹਾਂ ਵਲੋਂ ਨਿਭਾਈਆਂ ਅਣਥੱਕ ਸਮਾਜਿਕ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਡਾਕਟਰ ਬੇਅੰਤ ਸਿੰਘ ਨੇ ਹਮੇਸ਼ਾ ਲੋੜਵੰਦ ਗ਼ਰੀਬ ਮਰੀਜ਼ਾਂ ਦੀ ਸੇਵਾ ਨੂੰ ਪਹਿਲ ਦਿੱਤੀ, ਇਹੀ ਮਨੁੱਖ ਮੁੱਢਲਾ ਦਾ ਫ਼ਰਜ਼ ਹੈ | ਇਸ ਮੌਕੇ ਬਾਬਾ ਗੁਰਦੀਪ ਸਿੰਘ ਜੀ ਜਥਾ ਟਾਂਡੇ ਵਾਲੇ, ਸਾਬਕਾ ਸਰਪੰਚ ਗੁਰਮੀਤ ਸਿੰਘ ਪੰਧੇਰ, ਰਾਜ ਸਿੰਘ ਸਾਬਕਾ ਪੰਚ, ਸੂਬੇਦਾਰ ਬੂਟਾ ਸਿੰਘ, ਅਮਨਪ੍ਰੀਤ ਸਿੰਘ ਕੈਨੇਡਾ, ਗੁਰਵਿੰਦਰ ਸਿੰਘ, ਕਿਸਾਨ ਆਗੂ ਜਗਰੂਪ ਸਿੰਘ ਗਹਿਲ, ਕੇਵਲ ਸਿੰਘ ਬਰਨਾਲਾ, ਮਾਸਟਰ ਬਲਜਿੰਦਰ ਪ੍ਰਭੂ, ਸਾਬਕਾ ਸੈਨਿਕ ਵਿੰਗ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਸਹਿਜੜਾ, ਜਗਦੇਵ ਸਿੰਘ ਸੇਖੋਂ, ਆੜ੍ਹਤੀਆ ਜਗਦੇਵ ਸਿੰਘ ਗਹਿਲ, ਬਲਵਿੰਦਰ ਸਿੰਘ ਕਲਾਲ ਮਾਜਰਾ, ਸਰਪੰਚ ਲਖਵੀਰ ਸਿੰਘ ਮੂੰਮ, ਡਾਕਟਰ ਅਮਰਜੀਤ ਸਿੰਘ ਮਹਿਲ ਕਲਾਂ, ਪਵਿੱਤਰ ਸਿੰਘ ਕਿਸਾਨ ਆਗੂ, ਸਾਬਕਾ ਮੈਂਬਰ ਪਾਰਲੀਮੈਂਟ ਰਾਜ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਢਿੱਲੋਂ, ਬੱਬੂ ਤਿਵਾੜੀ, ਕਾਂਗਰਸੀ ਆਗੂ ਬਲਦੇਵ ਸਿੰਘ ਪੇਧਨੀ, ਪਰਮਜੀਤ ਸਿੰਘ ਫ਼ੌਜੀ, ਐਡਵੋਕੇਟ ਜਸਵੀਰ ਸਿੰਘ ਖੇੜੀ, ਡਾਕਟਰ ਕੇਸਰ ਖ਼ਾਨ, ਸੰਤ ਭਿਰਗੂ ਦਾਸ, ਗੁਰਮੇਲ ਸਿੰਘ ਮੌੜ, ਮਾਸਟਰ ਬਖਤੌਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸਹਿਕਾਰੀ ਸਭਾਵਾਂ ਦੇ ਵਧੇ ਹੋਏ ਹੱਦ ਕਰਜ਼ੇ ਲਾਗੂ ਕਰ ਕੇ ਤੁਰੰਤ ਕਿਸਾਨਾਂ ਨੂੰ ਜਾਰੀ ਕੀਤੇ ਜਾਣ-ਡਾਇਰੈਕਟਰ ਸਮਰਾ <br... ਅਗਲੀ ਖ਼ਬਰ ਆਰ.ਪੀ. ਸਕੂਲ ਸ਼ਹਿਣਾ ਨੇ ਰਬਿੰਦਰ ਨਾਥ ਟੈਗੋਰ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।