15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਲੌਂਗਪੁਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦਾ ਨਤੀਜਾ ਸੌ ਫ਼ੀਸਦੀ ਰਿਹਾ <br/>

ਅਜੀਤ ਡੈਸਕ 12-05-2026
ਰੂੜੇਕੇ ਕਲਾਂ, 11 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦਾ ਨਤੀਜਾ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ. ਕਰਮਜੀਤ ਕੌਰ ਦੇਵਾ ਦੀ ਅਗਵਾਈ ਵਿਚ ਸੌ ਫ਼ੀਸਦੀ ਰਿਹਾ | ਸੰਸਥਾ ਦੇ ਪਿ੍ੰਸੀਪਲ ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਜਮਾਤ ਦੇ ਨਤੀਜੇ ਵਿਚੋਂ ਬਰਨਾਲਾ ਜ਼ਿਲ੍ਹਾ ਭਰ ਵਿਚੋਂ ਵੱਧ ਨੰਬਰ ਲੈਣ ਵਾਲੇ 10 ਵਿਦਿਆਰਥੀਆਂ ਵਿਚੋਂ ਚਾਰ ਵਿਦਿਆਰਥੀ ਸਾਡੀ ਸੰਸਥਾ ਦੇ ਹਨ | ਸੰਸਥਾ ਵਿਚੋਂ ਰਾਜਵੀਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਬੁਰਜ ਢਿੱਲਵਾਂ ਪਹਿਲਾ 621 ਅੰਕ ਪਹਿਲਾ ਸਥਾਨ, ਮਨਹਰਜੋਤ ਕੌਰ ਪੁੱਤਰੀ ਕਿ੍ਪਾਲ ਸਿੰਘ ਵਾਸੀ ਪੱਖੋ ਕਲਾਂ 619 ਅੰਕ ਪ੍ਰਾਪਤ ਕਰ ਕੇ ਦੂਜਾ, ਰਮਨਪ੍ਰੀਤ ਕੌਰ ਪੁੱਤਰੀ ਰਣਜੀਤ ਸਿੰਘ ਅਤੇ ਵਰਿੰਦਰਪ੍ਰੀਤ ਕੌਰ ਪੁੱਤਰੀ ਮਨਦੀਪ ਸਿੰਘ ਵਾਸੀਆਨ ਰੂੜੇਕੇ ਕਲਾਂ ਨੇ 618 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਸਥਾਨ ਪ੍ਰਾਪਤ ਕਰਨ ਵਾਲੇ ਸਮੂਹ ਵਿਦਿਆਰਥੀਆਂ ਨੂੰ ਪ੍ਰਾਪਤੀ 'ਤੇ ਸੰਸਥਾ ਪ੍ਰਬੰਧਕਾਂ ਵਲੋਂ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਕਾਂਸਟੀਚਿਊਐਂਟ ਕਾਲਜਾਂ ਦੇ ਕੰਟਰੈਕਟ ਅਧਿਆਪਕ ਯੂਨੀਅਨ ਵਲੋਂ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਧਰਨਾ <br/> ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵਲੋਂ 20 ਮਈ ਦੀ ਕੈਮਿਸਟ ਹੜਤਾਲ ਦਾ ਸਮਰਥਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।