05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਲੱਗੇ ਇੱਟਾਂ, ਪੱਥਰਾਂ ਤੇ ਗੰਦਗੀ ਦੇ ਢੇਰ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ <br/>

ਅਜੀਤ ਡੈਸਕ 16-05-2026
ਰੂੜੇਕੇ ਕਲਾਂ, 15 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ਅਤੇ ਮਾਰਗ ਦੀ ਚਿੱਟੀ ਪੱਟੀ 'ਤੇ ਲੱਗੇ ਇੱਟਾਂ, ਰੋੜਿਆਂ, ਪੱਥਰਾਂ ਤੇ ਗੰਦਗੀ ਦੇ ਢੇਰ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਇੱਟਾਂ, ਪੱਥਰਾਂ, ਰੋੜਿਆਂ ਦੇ ਢੇਰਾਂ ਕਾਰਨ ਵੱਡੀ ਗਿਣਤੀ ਰੁੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ | ਦਿਨੋਂ ਦਿਨ ਵੱਧ ਰਹੀ ਇੱਟਾਂ ਰੋੜਿਆਂ ਪੱਥਰਾਂ ਦੇ ਢੇਰਾਂ ਦੀ ਗਿਣਤੀ ਨੂੰ ਘਟਾਉਣ ਲਈ ਸਬੰਧਿਤ ਵਿਭਾਗ ਦੇ ਜ਼ਿੰਮੇਵਾਰ ਅਧਿਕਾਰੀਆਂ ਨੇ ਚੁੱਪ ਧਾਰੀ ਹੋਈ ਹੈ | ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਬਰਨਾਲਾ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਪਿਛਲੇ ਸਮੇਂ ਤੋਂ ਲੈ ਕੇ ਇਲਾਕਾ ਨਿਵਾਸੀਆਂ ਵਲੋਂ ਘਰਾਂ ਦੁਕਾਨਾਂ ਦੀ ਗੰਦਗੀ ਅਤੇ ਢਾਹੇ ਗਏ ਘਰਾਂ ਦੀ ਰਹਿੰਦ ਖੂੰਹਦ ਮਲਬਾ ਇੱਟਾਂ, ਰੋੜਿਆਂ ਤੇ ਪੱਥਰਾਂ ਦੇ ਢੇਰਾਂ ਦੀ ਗਿਣਤੀ ਵਿਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ | ਮੁੱਖ ਮਾਰਗ ਦੀ ਚਿੱਟੀ ਪੱਟੀ 'ਤੇ ਪਏ ਪੱਥਰ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਨੈਸ਼ਨਲ ਹਾਈਵੇ 'ਤੇ ਵਣ ਵਿਭਾਗ ਦੇ ਅਧਿਕਾਰੀਆਂ ਵਲੋਂ ਰਾਹਗੀਰਾਂ ਦੀ ਸੁਰੱਖਿਆ ਲਈ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਹੈ | ਇਨ੍ਹਾਂ ਵੱਡੇ ਢੇਰਾਂ ਕਾਰਨ ਵੱਡੀ ਗਿਣਤੀ ਰੁੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ | ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਦੇ ਵਾਰ-ਵਾਰ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਮੁੱਖ ਮਾਰਗ ਦੀਆਂ ਸਾਈਡਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਵਣ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੁੱਖ ਮਾਰਗ ਦੀਆਂ ਸਾਈਡਾਂ ਤੋਂ ਨਜਾਇਜ਼ ਕਬਜ਼ੇ ਛੁਡਾ ਕੇ ਅਤੇ ਬਣਾਏ ਗਏ ਨਜਾਇਜ਼ ਰਸਤੇ ਬੰਦ ਕਰ ਕੇ ਲੱਗੇ ਗੰਦਗੀ ਅਤੇ ਪੱਥਰਾਂ ਦੇ ਢੇਰਾਂ ਦਾ ਹੱਲ ਕਰ ਕੇ ਅਗਲੇ ਮਹੀਨਿਆਂ ਵਿਚ ਮਾਰਗ ਦੀਆਂ ਸਾਈਡਾਂ 'ਤੇ ਬਰਨਾਲਾ ਤੋਂ ਲੈ ਕੇ ਮਾਨਸਾ ਤੱਕ ਤੇਰਾਂ ਹਜ਼ਾਰ ਨਵੇਂ ਬੂਟੇ ਲਾਏ ਜਾਣ | ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ਨੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਰਗ ਦੀਆਂ ਸਾਈਡਾਂ ਤੋਂ ਘੱਟ ਚੱੁਕੀ ਸਰਕਾਰੀ ਰੁੱਖਾਂ ਦੀ ਗਿਣਤੀ ਅਤੇ ਲੱਗੇ ਢੇਰਾਂ 'ਤੇ ਨਜਾਇਜ਼ ਰਸਤਿਆਂ ਦੀ ਪੜਤਾਲ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਦੀਵਾਨਾ ਦੇ 150 ਵਿਦਿਆਰਥੀਆਂ ਨੂੰ ਸਕੂਲ ਲਈ ਲੋੜੀਂਦਾ ਸਾਮਾਨ ਕੀਤਾ ਭੇਟ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।