05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਦੀਵਾਨਾ ਦੇ 150 ਵਿਦਿਆਰਥੀਆਂ ਨੂੰ ਸਕੂਲ ਲਈ ਲੋੜੀਂਦਾ ਸਾਮਾਨ ਕੀਤਾ ਭੇਟ <br/>

ਅਜੀਤ ਡੈਸਕ 16-05-2026
ਟੱਲੇਵਾਲ, 15 ਮਈ (ਸੋਨੀ ਚੀਮਾ)-ਡੇਰਾ ਬਾਬਾ ਭਜਨ ਸਿੰਘ ਜੀ ਦੀਵਾਨਾ ਦੇ ਮੁੱਖ ਸੇਵਾਦਾਰ ਅਤੇ ਪ੍ਰਸਿੱਧ ਸਮਾਜ ਸੇਵੀ ਬਾਬਾ ਜੰਗ ਸਿੰਘ ਦੀਵਾਨਾ ਵਲੋਂ ਸਮਾਜ ਸੇਵੀ ਗਤੀਵਿਧੀਆਂ ਦੌਰਾਨ ਸਿੱਖਿਆ ਦੇ ਖੇਤਰ ਵਿਚ ਇਕ ਹੋਰ ਸਰਾਹਣਯੋਗ ਕਦਮ ਚੁੱਕਦਿਆਂ ਸਰਕਾਰੀ ਹਾਈ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਦੀਵਾਨਾ ਦੇ ਲਗਪਗ 150 ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਮਾਨ ਹਾਈ ਸਕੂਲ ਦੇ ਮੁੱਖ ਅਧਿਆਪਕ ਹਰਪਾਲ ਸਿੰਘ ਅਤੇ ਪ੍ਰਾਇਮਰੀ ਸਕੂਲ ਦੀ ਮੁੱਖ ਅਧਿਆਪਕਾ ਸੁਖਵਿੰਦਰ ਕੌਰ ਦੀ ਦੇਖਰੇਖ ਹੇਠ ਵੰਡਿਆ ਗਿਆ | ਇਸ ਮੌਕੇ ਸਮਾਜ ਸੇਵੀ ਆਤਮਾ ਸਿੰਘ ਦੀਵਾਨਾ ਅਤੇ ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ ਨੇ ਵੀ ਬੱਚਿਆਂ ਨੂੰ ਕਾਪੀਆਂ ਵੰਡਣ ਦੀ ਰਸਮ ਅਦਾ ਕਰਦੇ ਹੋਏ ਸਿੱਖਿਆ ਪ੍ਰਤੀ ਸਮਾਜਿਕ ਜ਼ਿੰਮੇਵਾਰੀ ਦਾ ਸੰਦੇਸ਼ ਦਿੱਤਾ | ਸਮਾਗਮ ਦੌਰਾਨ ਬਾਬਾ ਜੰਗ ਸਿੰਘ ਦੀਵਾਨਾ ਨੇ ਕਿਹਾ ਕਿ ਉਨ•ਾਂ ਦੀ ਸੰਸਥਾ ਵਲੋਂ ਹਮੇਸ਼ਾ ਲੋੜਵੰਦ ਪਰਿਵਾਰਾਂ ਅਤੇ ਸਕੂਲੀ ਬੱਚਿਆਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥੀਆਂ ਨੂੰ ਪੜ•ਾਈ ਲਈ ਲੋੜੀਂਦਾ ਸਮਾਨ ਵੰਡਿਆ ਗਿਆ ਹੈ | ਉਨਾਂ ਨੇ ਕਿਹਾ ਕਿ ਬੱਚਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਵਧਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਭਵਿੱਖ ਵਿਚ ਵੀ ਇਹ ਸੇਵਾ ਜਾਰੀ ਰਹੇਗੀ | ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਮੌੜ, ਸਮਾਜ ਸੇਵੀ ਆਤਮਾ ਸਿੰਘ ਦੀਵਾਨਾ ਅਤੇ ਮੁੱਖ ਅਧਿਆਪਕ ਹਰਪਾਲ ਸਿੰਘ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਅਜਿਹੇ ਸਮਾਜ ਸੇਵੀ ਕੰਮ ਹੋਰ ਪਰਿਵਾਰਾਂ ਲਈ ਵੀ ਪੇ੍ਰਰਨਾ ਬਣਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਵੀ ਸਕੂਲ ਨੂੰ ਕਿਸੇ ਸਾਂਝੇ ਕਾਰਜ ਲਈ ਬੇਨਤੀ ਕੀਤੀ ਗਈ, ਬਾਬਾ ਜੰਗ ਸਿੰਘ ਦੀਵਾਨਾ ਨੇ ਹਮੇਸ਼ਾ ਦਿਲ ਖੋਲ• ਕੇ ਯੋਗਦਾਨ ਪਾਇਆ ਹੈ | ਸਮਾਗਮ ਦੌਰਾਨ ਸਕੂਲ ਦੇ ਮੁੱਖ ਅਧਿਆਪਕ ਹਰਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ਼ ਵਲੋਂ ਬਾਬਾ ਜੰਗ ਸਿੰਘ ਦੀਵਾਨਾ, ਗੁਰਮੇਲ ਸਿੰਘ ਮੌੜ ਅਤੇ ਸੇਵਾ ਮੁਕਤ ਸੈਕਟਰੀ ਆਤਮਾ ਸਿੰਘ ਦੀਵਾਨਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਡੀ.ਪੀ. ਜਸਪ੍ਰੀਤ ਸਿੰਘ, ਕੰਪਿਊਟਰ ਅਧਿਆਪਕ ਬਲਦੇਵ ਸਿੰਘ, ਮੈਡਮ ਪ੍ਰੀਤੀਮਾ ਰਾਣੀ, ਲਵਪ੍ਰੀਤ ਕੌਰ, ਜਸਵੀਰ ਕੌਰ, ਸੁਖਪ੍ਰੀਤ ਕੌਰ, ਅਮਰਜੀਤ ਸਿੰਘ ਸੂਰਤ ਸਮੇਤ ਸਮੂਹ ਸਟਾਫ਼ ਅਤੇ ਪਿੰਡ ਦੇ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਜਗਰੂਪ ਸਿੰਘ ਜ਼ੈਲਦਾਰ ਨੂੰ ਗੁਰਦੁਆਰਾ ਸਿੰਘ ਸਭਾ ਦਾ ਪ੍ਰਧਾਨ ਬਣਾਇਆ <br/> ਅਗਲੀ ਖ਼ਬਰ ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ 'ਤੇ ਲੱਗੇ ਇੱਟਾਂ, ਪੱਥਰਾਂ ਤੇ ਗੰਦਗੀ ਦੇ ਢੇਰ ਦੇ ਰਹੇ ਨੇ ਹਾਦਸਿਆਂ ਨੂੰ ਸੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।