ਤਪਾ ਮੰਡੀ, 15 ਮਈ (ਪ੍ਰਵੀਨ ਗਰਗ)-ਗੁਰਦੁਆਰਾ ਸਿੰਘ ਸਭਾ ਦੀ ਸਾਲਾਨਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰੀਤਮ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਮੁੱਚੀ ਕਮੇਟੀ ਨੇ ਭਾਗ ਲਿਆ | ਇਸ ਮੌਕੇ ਸਮੁੱਚੀ ਕਮੇਟੀ ਵਲੋਂ ਸਰਬਸੰਮਤੀ ਨਾਲ ਜਗਰੂਪ ਸਿੰਘ ਜ਼ੈਲਦਾਰ ਨੂੰ ਗੁਰਦੁਆਰਾ ਸਿੰਘ ਸਭਾ ਦਾ ਪ੍ਰਧਾਨ, ਮੀਤ ਪ੍ਰਧਾਨ ਗੁਰਮੇਲ ਸਿੰਘ ਪਰਜਾਪਤ ਅਤੇ ਨੰਬਰਦਾਰ ਬਲਵੰਤ ਸਿੰਘ ਨੂੰ ਕੈਸ਼ੀਅਰ ਆਦਿ ਦੇ ਅਹੁਦੇ ਨਿਵਾਜੇ ਗਏ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਜਗਰੂਪ ਸਿੰਘ ਜ਼ੈਲਦਾਰ ਅਤੇ ਸਮੂਹ ਅਹੁਦੇਦਾਰਾਂ ਨੇ ਕਿਹਾ ਕਿ ਉਹ ਸਮੁੱਚੀ ਕਮੇਟੀ ਵਲੋਂ ਦਿੱਤੀ ਗਈ ਜ਼ਿੰਮੇਵਾਰੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਇਸ ਮੌਕੇ ਹਾਜ਼ਰ ਪਤਵੰਤਿਆਂ ਨੇ ਨਵੀਂ ਕਮੇਟੀ ਦੇ ਅਹੁਦੇਦਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰੀਤਮ ਸਿੰਘ ਸਾਬਕਾ ਪ੍ਰਧਾਨ, ਬੇਅੰਤ ਸਿੰਘ ਮਾਂਗਟ, ਜਸਵਿੰਦਰ ਸਿੰਘ ਚੱਠਾ, ਸਰਬਜੀਤ ਸਿੰਘ ਪੰਧੇਰ, ਜੀਤ ਸਿੰਘ ਪੰਧੇਰ, ਕੁਲਤਾਰ ਸਿੰਘ, ਜੀਵਨ ਸਿੰਘ ਅÏਜਲਾ, ਮਿੱਤ ਸਿੰਘ ਚੱਠਾ, ਜਗਤਾਰ ਸਿੰਘ ਬਾਸੀ, ਗੁਰਬਿੰਦਰ ਸਿੰਘ ਬਾਸੀ ਆਦਿ ਸਮੂਹ ਕਮੇਟੀ ਮੈਂਬਰ ਮੌਜੂਦ ਸਨ |