ਬਰਨਾਲਾ, 17 ਮਈ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਆਖ਼ਰੀ ਵਰ੍ਹੇ ਦੇ ਵਿਦਿਆਰਥੀਆਂ ਨੂੰ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਸਮਾਗਮ ਵਿਚ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਕੇਸ਼ ਗੁਪਤਾ, ਮੈਂਬਰ ਹਰਭਜਨ ਸਿੰਘ, ਡਾਇਰੈਕਟਰ ਅਜੇ ਮਿੱਤਲ, ਡੀਨ ਅਕੈਡਮਿਕ ਡਾ: ਭੁਪੇਤ ਗਰਗ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਵਲੋਂ ਪੰਜਾਬੀ ਸਭਿਆਚਾਰ 'ਤੇ ਆਧਾਰਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਸਮਾਗਮ ਦੌਰਾਨ ਮਿਸਟਰ ਤੇ ਮਿਸ ਫੇਅਰਵੈੱਲ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਮਿਸਟਰ ਫੇਅਰਵੈੱਲ ਦਾ ਖ਼ਿਤਾਬ ਹਰਸਿਮਰਜੀਤ ਸਿੰਘ ਨੇ ਹਾਸਲ ਕੀਤਾ ਅਤੇ ਦੂਜਾ ਸਥਾਨ ਗੁਰਪ੍ਰੀਤ ਸਿੰਘ ਮਿਸ: ਫੇਅਰਵੈੱਲ ਦਾ ਖ਼ਿਤਾਬ ਨਾਮਜੋਤ ਕੌਰ ਨੇ ਹਾਸਲ ਕੀਤਾ ਤੇ ਇੰਦਰਜੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਕਾਲਜ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਬਿਤਾਏ ਸੁਨਹਿਰੀ ਪਲਾਂ ਨੂੰ ਯਾਦ ਕੀਤਾ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤਾ | ਇਸ ਮੌਕੇ ਪ੍ਰੋ: ਡਾ: ਜਸ਼ਨਜੋਤ, ਪ੍ਰੋ: ਭਾਵੁਕਤਾ ਸ਼ਰਮਾ, ਪ੍ਰੋ: ਰਜਨੀਸ਼ ਨਰੂਲਾ, ਪ੍ਰੋ: ਜਤਿੰਦਰ ਸਿੰਘ, ਪ੍ਰੋ: ਵਿਜੇ ਕੁਮਾਰ, ਨਵੀਨ ਬਾਂਸਲ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |