ਭਦੌੜ, 19 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਨਗਰ ਕੌਂਸਲ ਭਦੌੜ ਦੀ 26 ਮਈ ਨੂੰ ਹੋਣ ਵਾਲੀ ਚੋਣ ਲਈ 60 ਉਮੀਦਵਾਰਾਂ ਵਲੋਂ ਭਰੀਆਂ ਗਈਆਂ ਨਾਮਜ਼ਦਗੀਆਂ ਦੇ ਪੱਤਰਾਂ ਦੀ ਜਾਂਚ ਪੜਤਾਲ ਤੋਂ ਬਾਅਦ ਜਿੱਥੇ ਸਾਰੇ ਉਮੀਦਵਾਰਾਂ ਦੇ ਕਾਗ਼ਜ਼ਾਤ ਸਹੀ ਪਾਏ ਗਏ ਉੱਥੇ 5 ਉਮੀਦਵਾਰਾਂ ਵਲੋਂ ਆਪਣੇ ਜਮਾਂ ਕਰਵਾਏ ਨਾਮਜ਼ਦਗੀ ਪੱਤਰ ਵਾਪਸ ਲੈਣ ਕਾਰਨ ਭਦੌੜ ਦੀ ਇਸ ਚੋਣ ਵਿਚ 55 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ | ਇਸ ਚੋਣ ਪ੍ਰਕਿਰਿਆ ਵਿਚ ਉਮੀਦਵਾਰਾਂ ਪ੍ਰਤੀ ਤੇ ਆਮ ਲੋਕਾਂ ਪ੍ਰਤੀ ਵਧੀਆ ਰੋਲ ਨਿਭਾਉਣ ਵਾਲੇ ਰਿਟਰਨਿੰਗ ਅਫ਼ਸਰ ਕ੍ਰਿਤਿਕਾ ਗੋਇਲ ਐਸ.ਡੀ.ਐਮ. ਮਹਿਲ ਕਲਾਂ ਨੇ ਦੱਸਿਆ ਕਿ ਸਾਰੇ ਉਮੀਦਵਾਰਾਂ ਦੁਆਰਾਂ ਜਮਾਂ ਕਰਵਾਏ ਗਏ ਕਾਗ਼ਜ਼ਾਤ ਬਿਲਕੁਲ ਸਹੀ ਪਾਏ ਹਨ ਉੱਥੇ ਅੱਜ 5 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲਏ ਹਨ ਜਿਨ੍ਹਾਂ ਵਿਚ 4 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਅਤੇ 1 ਆਜ਼ਾਦ ਉਮੀਦਵਾਰ ਸ਼ਾਮਲ ਹੈ | ਇਸ ਚੋਣ ਵਿਚ 17 ਉਮੀਦਵਾਰ ਜੋ ਆਜ਼ਾਦ ਚੋਣ ਲੜ ਰਹੇ ਉਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਅਤੇ 55 ਉਮੀਦਵਾਰ ਚੋਣ ਮੈਦਾਨ ਵਿਚ ਜਿਨ੍ਹਾਂ ਵਿਚ ਆਮ ਆਦਮ ਪਾਰਟੀ ਦੇ 12, ਕਾਂਗਰਸ ਪਾਰਟੀ ਦੇ 7, ਸ਼੍ਰੋਮਣੀ ਅਕਾਲੀ ਦਲ ਦੇ 9, ਭਾਰਤੀ ਜਨਤਾ ਪਾਰਟੀ 10 ਅਤੇ 17 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ |