03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਇੱਕ ਲੱਖ 20 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਤਿੰਨ ਵਿਅਕਤੀ ਫ਼ਰਾਰ

ਅਜੀਤ ਡੈਸਕ 20-05-2026
ਧਨੌਲਾ, 19 ਮਈ (ਜਤਿੰਦਰ ਸਿੰਘ ਧਨੌਲਾ)-ਧਨੌਲਾ-ਭੈਣੀ ਜੱਸਾ ਰੋਡ ਤੋਂ ਵਾਪਸ ਪਿੰਡ ਪਰਤਦੇ ਸਮੇਂ ਕਾਰ 'ਚ ਸਵਾਰ ਤਿੰਨ ਅਗਿਆਤ ਵਿਅਕਤੀ ਗੁਰਜੰਟ ਸਿੰਘ ਪੁੱਤਰ ਬੀਰ ਸਿੰਘ ਵਾਸੀ ਪਿੰਡ ਭੈਣੀ ਜੱਸਾ ਪਾਸੋਂ 1 ਲੱਖ 20 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਸਟੇਟ ਬੈਂਕ ਆਫ਼ ਇੰਡੀਆ ਤੋਂ ਪੈਸੇ ਕਢਵਾ ਕੇ ਵਾਪਸ ਪਿੰਡ ਭੈਣੀ ਜੱਸਾ ਜਾ ਰਹੇ ਸਨ ਤਾਂ ਉਨ੍ਹਾਂ ਦੇ ਅੱਗੇ ਆ ਕੇ ਇਕ ਕਾਰ ਰੁਕੀ, ਜਿਨ੍ਹਾਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਉਹ ਥੈਲੇ 'ਚ ਪਾਈ ਹੋਈ ਇਕ ਲੱਖ 20 ਹਜ਼ਾਰ ਰੁਪਏ ਦੀ ਨਕਦੀ ਝਪਟ ਮਾਰ ਕੇ ਖੋਹ ਕੇ ਫ਼ਰਾਰ ਹੋ ਗਏ | ਥਾਣਾ ਧਨੌਲਾ ਵਲੋਂ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਪੜਤਾਲ ਆਰੰਭ ਦਿੱਤੀ ਗਈ ਹੈ |
ਪਿਛਲੀ ਖ਼ਬਰ ਭਦੌੜ ਨਗਰ ਕੌਂਸਲ ਚੋਣ ਲਈ 55 ਉਮੀਦਵਾਰ ਚੋਣ ਮੈਦਾਨ 'ਚ <br/> ਅਗਲੀ ਖ਼ਬਰ ਸੁਨੀਤਾ ਰਾਣੀ ਦੇ ਸਮਰਥਕਾਂ ਨੇ ਚੋਣ ਮੈਦਾਨ ਭਖਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।