03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਚੋਣ ਨਿਸ਼ਾਨ ਜਾਰੀ ਹੁੰਦਿਆਂ ਹੀ ਚੋਣ ਮੁਹਿੰਮ ਸਿਖ਼ਰਾਂ 'ਤੇ ਪੁੱਜੀ <br/>

ਅਜੀਤ ਡੈਸਕ 20-05-2026
ਧਨੌਲਾ, 19 ਮਈ (ਜਤਿੰਦਰ ਸਿੰਘ ਧਨੌਲਾ)-ਚੋਣ ਨਿਸ਼ਾਨ ਜਾਰੀ ਹੁੰਦਿਆਂ ਹੀ ਮੰਡੀ ਧਨੌਲਾ ਦੇ 13 ਦੇ 13 ਵਾਰਡਾਂ ਅੰਦਰ ਚੋਣ ਖਿੱਚੋਤਾਣ ਸਿਖ਼ਰਾਂ 'ਤੇ ਪੁੱਜ ਗਈ | 10-10 ਸਮਰਥਕਾਂ ਨੂੰ ਨਾਲ ਲੈ ਕੇ ਇਕ-ਇਕ ਉਮੀਦਵਾਰ ਦੇ ਘਰ-ਘਰ ਜਾਣਾ ਆਰੰਭ ਕਰ ਦਿੱਤਾ | ਸੱਤਾਧਾਰੀ ਧਿਰ ਦੇ ਆਗੂ ਵੀ ਪੂਰਾ-ਪੂਰਾ ਦਿਨ ਵਾਰਡਾਂ ਵਿਚ ਘੁੰਮਦੇ ਦਿਖਾਈ ਦਿੱਤੇ | ਪ੍ਰੰਤੂ ਪਾਰਟੀ ਚਿੰਨ੍ਹਾਂ ਨੂੰ ਛੱਡ ਕੇ ਚੋਣ ਮੈਦਾਨ ਵਿਚ ਉੱਤਰੇ ਆਜ਼ਾਦ ਉਮੀਦਵਾਰਾਂ ਦੇ ਵੱਧ ਸੀਟਾਂ ਕੱਢਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ | ਇਹ ਅਲੱਗ ਗੱਲ ਹੈ ਕਿ ਆਜ਼ਾਦ ਉਮੀਦਵਾਰ ਜਿੱਤ ਹਾਸਲ ਕਰ ਕੇ ਕਿਸ ਕਰਵਟ ਬੈਠਦੇ ਹਨ | ਇਸ ਸਭ ਦੇ ਬਾਵਜੂਦ ਚੋਣ ਦੰਗਲ ਸੂਹਾ ਹੋ ਚੁੱਕਾ ਹੈ | ਵੋਟਾਂ 'ਚ ਵੱਡੀ ਜਿੱਤ ਹਾਸਲ ਕਰਨ ਲਈ ਇਕ ਦੂਸਰੇ ਦੇ ਕੰਮ ਆਏ ਬੰਦਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ | ਵੇਲੇ ਕੁਵੇਲੇ ਨੇੜ ਰਾਬਤੇ ਕਾਇਮ ਕਰ ਕੇ ਆਪੋ ਆਪਣੀ ਜਿੱਤ ਦਰਜ ਕਰਨ ਲਈ ਹਰ ਦਾਅ ਖੇਡਿਆ ਜਾ ਰਿਹਾ ਹੈ | ਧਨੌਲਾ ਨਿਵਾਸੀ ਹਰ ਉਮੀਦਵਾਰ ਨੂੰ ਬਾਂਹੋਂ ਫੜ ਕੇ ਇੱਕੋ ਗੱਲ ਕਰਦੇ ਦਿਖਾਈ ਦਿੰਦੇ ਹਨ ਕਿ ਇੱਥੇ ਵਿਕਾਸ ਬਹੁਤ ਹੋ ਚੁੱਕਾ ਹੈ ਗਰਾਂਟਾਂ ਬਹੁਤ ਆ ਚੁੱਕੀਆਂ ਹਨ | ਪ੍ਰੰਤੂ ਸਭ ਤੋਂ ਵੱਡਾ ਤੇ ਮੇਜਰ ਮਸਲਾ ਨਿਕਾਸੀ ਪਾਣੀ ਹੱਲ ਕਰਨ ਲਈ ਕੋਈ ਮਾਈ ਦਾ ਲਾਲ ਤਵੱਜੋਂ ਦੇਵੇਗਾ | ਅੱਜ ਦੀ ਘੜੀ ਸਾਰੇ ਉਮੀਦਵਾਰ ਇਸ ਮਸਲੇ ਨੂੰ ਬੁਨਿਆਦੀ ਮਸਲੇ ਦਾ ਦਰਜਾ ਦੇ ਕੇ ਪਹਿਲੇ ਆਧਾਰ 'ਤੇ ਹੱਲ ਕਰਨ ਲਈ ਵਾਅਦੇ ਕਰਦੇ ਦਿਖਾਈ ਦਿੰਦੇ ਹਨ | ਪ੍ਰੰਤੂ ਵਾਅਦੇ ਵਫ਼ਾ ਕਦ ਹੋਣਗੇ ਇਹ ਸਮਾਂ ਦੱਸੇਗਾ |

ਪਿਛਲੀ ਖ਼ਬਰ ਰਾਜਵਿੰਦਰ ਕੌਰ ਬਾਜਵਾ ਜ਼ਿਲ੍ਹਾ ਬਰਨਾਲਾ ਲਈ ਖਰਚਾ ਨਿਗਰਾਨ ਨਿਯੁਕਤ <br/> ਅਗਲੀ ਖ਼ਬਰ ਭਦੌੜ ਨਗਰ ਕੌਂਸਲ ਚੋਣ ਲਈ 55 ਉਮੀਦਵਾਰ ਚੋਣ ਮੈਦਾਨ 'ਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।