04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੰਜਾਬ ਪਬਲਿਕ ਸਕੂਲ ਵਿਚ ਨਵੀਂ ਬਣੀ ਕੌਂਸਲ ਨੂੰ ਸਹੁੰ ਚੁਕਾਈ <br/>

ਅਜੀਤ ਡੈਸਕ 20-05-2026
ਧਨੌਲਾ, 19 ਮਈ (ਜਤਿੰਦਰ ਸਿੰਘ ਧਨੌਲਾ)-ਪੰਜਾਬ ਪਬਲਿਕ ਸਕੂਲ ਮਾਨਾਂ ਪਿੰਡੀ ਧਨੌਲਾ ਰੋਡ ਬਰਨਾਲਾ ਵਿਖੇ ਸਾਲ 2026-27 ਲਈ ਇਨਵੈਸਚਰ ਸੈਰਾਮਨੀ ਅਧੀਨ ਨਵੀਂ ਬਣੀ ਕੌਂਸਲ ਨੂੰ ਸਹੁੰ ਚੁਕਾਈ ਗਈ | ਜਿਸ ਦੌਰਾਨ ਸੰਸਥਾ ਦੇ ਚੇਅਰਮੈਨ ਅਮਰਜੀਤ ਸਿੰਘ ਚੀਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਨਵੀਂ ਬਣੀ ਕੌਂਸਲ ਵਿਚ ਸਕੂਲ ਰੀਪਰਜੈਟੇਟਿਵ ਮਿਸ ਲੀਜਾ ਸ਼ਰਮਾ, ਮਿਸ ਮਨਜੋਤ ਕੌਰ ਨੂੰ ਸੀ.ਸੀ.ਏ. ਕੈਪਟਨ ਅਤੇ ਹਰਸੀਰਤ ਕੌਰ ਨੂੰ ਸਪੋਰਟਸ ਕੈਪਟਨ ਦੇ ਬੈਜ ਦਿੱਤੇ ਗਏ | ਜ਼ਿੰਮੇਵਾਰੀਆਂ ਦਾ ਅਹਿਸਾਸ ਦਿਵਾਉਂਦੇ ਹੋਏ ਪਿ੍ੰਸੀਪਲ ਮੈਡਮ ਵਲੋਂ ਸਕੂਲ ਦੀ ਐਸ.ਆਰ ਨੂੰ ਸਹੁੰ ਚੁਕਾਈ ਗਈ | ਇਸ ਪ੍ਰੋਗਰਾਮ ਦੌਰਾਨ ਅਸ਼ੋਕਾ ਹਾਊਸ ਦੀ ਜ਼ਿੰਮੇਵਾਰੀ ਹਿਮਾਨੀ, ਗੁਰਸ਼ਰਨ ਕੌਰ, ਸਹਿਜਪ੍ਰੀਤ ਕੋਰ, ਭਗਤ ਸਿੰਘ ਹਾਊਸ ਦੀ ਜ਼ਿੰਮੇਵਾਰੀ ਸੁਖਮਨਦੀਪ ਕੌਰ ਕੌਰ, ਗੁਰਸਿਫਤ ਕੌਰ, ਹਰਸੀਰਤ ਕੌਰ, ਸ਼ਿਵਾ ਜੀ ਹਾਊਸ ਦੀ ਜ਼ਿੰਮੇਵਾਰੀ ਲਖਵੀਰ ਕੌਰ, ਹਮਾਨੀ ਗੌਤਮ, ਏਕਨੂਰ ਕੌਰ ਅਤੇ ਟੈਗੋਰ ਹਾਊਸ ਲਈ ਗੁਰਨੂਰ ਸਿੰਘ, ਸਾਨੀਆਂ ਸੋਮਰੇ, ਗੁਰਨੂਰ ਕੌਰ ਦੀ ਚੋਣ ਕੀਤੀ ਗਈ | ਸਕੂਲ ਵਿਚ ਵੱਖਰੇ-ਵੱਖਰੇ ਕਲੱਬਾਂ ਦਾ ਗਠਨ ਕਰਦੇ ਹੋਏ ਹਰਸਿਮਰਨ ਕੌਰ ਨੂੰ ਹੈਰੀਟੇਜ ਕਲੱਬ, ਅਨੰਨਿਆਂ ਨੂੰ ਲਿਟਰੇਰੀ ਕਲੱਬ, ਹਰਸਿਤਾ ਨੂੰ ਟੂਰਿਜਮ ਕਲੱਬ, ਜਸਮੀਤ ਕੌਰ ਨੂੰ ਈਕੋ ਕਲੱਬ, ਤਨਵੀਰ ਕੌਰ ਨੂੰ ਵਾਟਰ ਕੰਜ਼ਰਵੇਸ਼ਨ ਕਲੱਬ ਦੇ ਕੈਪਟਨ ਨਿਯੁਕਤ ਕੀਤਾ ਗਿਆ | ਇਨ੍ਹਾਂ ਬੱਚਿਆਂ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਲਈ ਸਹੁੰ ਸਕੂਲ ਦੀ ਐਸ.ਆਰ ਲੀਜਾ ਸ਼ਰਮਾ ਨੇ ਚੁਕਾਈ | ਸੰਸਥਾ ਦੇ ਚੇਅਰਮੈਨ ਸ: ਅਮਰਜੀਤ ਸਿੰਘ ਚੀਮਾ, ਮੈਨੇਜਰ ਸ: ਸੁਖਦੀਪ ਸਿੰਘ ਚੀਮਾ, ਪਿ੍ੰਸੀਪਲ ਸਿਮਰਨ ਕੌਰ ਨੇ ਸਾਰੀ ਸਟੂਡੈਂਟ ਕੌਂਸਲ ਨੂੰ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਇਸ ਦੇ ਨਾਲ ਹੀ ਤੁਹਾਨੂੰ ਅੱਗੇ ਜੀਵਨ ਵਿਚ ਸਫਲਤਾ ਮਿਲਣੀ ਹੈ | ਇਸ ਮੌਕੇ ਨਵਰੂਪ ਕੌਰ, ਗੁਰਵੀਰ ਸਿੰਘ, ਕਰਨਦੀਪ ਡੀ.ਪੀ., ਕੋਆਰਡੀਨੇਟਰ ਸਹਿਲ ਰਾਜਪੂਤ, ਸਤਨਾਮ ਸਿੰਘ ਪਾਠਕ, ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਸਕਾਰਪੀਓ ਗੱਡੀ ਨੇ ਸਕੂਟਰੀ ਨੂੰ ਮਾਰੀ ਟੱਕਰ, ਮਹਿਲਾ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਐਸ.ਐਸ.ਡੀ. ਕਾਲਜ 'ਚ ਵੱਖ-ਵੱਖ ਕੋਰਸਾਂ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆਂ 'ਚ ਉਤਸ਼ਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।