ਬਰਨਾਲਾ, 19 ਮਈ (ਅਸ਼ੋਕ ਭਾਰਤੀ)-ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਵਿਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ | ਇਹ ਜਾਣਕਾਰੀ ਪਿ੍ੰਸੀਪਲ ਡਾ: ਰਾਕੇਸ਼ ਜਿੰਦਲ ਨੇ ਦਿੱਤੀ ਤੇ ਦੱਸਿਆ ਕਿ ਸੰਸਥਾ ਵਿਖੇ ਨਵੇਂ ਵਿੱਦਿਅਕ ਸੈਸ਼ਨ ਮੌਕੇ ਬੀ.ਏ, ਬੀ.ਸੀ.ਏ, ਬੀ-ਕਾਮ, ਐਮ.ਏ ਹਿਸਟਰੀ, ਐਮ.ਏ ਪੰਜਾਬੀ, ਐਮ.ਐਸ.ਸੀ ਆਈ.ਟੀ, ਪੀ.ਜੀ.ਡੀ.ਸੀ.ਏ ਅਤੇ ਐਮ ਕਾਮ, ਬੀ.ਬੀ.ਏ ਅਤੇ ਬੀ.ਐਸ.ਸੀ ਮੈਡੀਕਲ ਅਤੇ ਨਾਨ ਮੈਡੀਕਲ ਕੋਰਸਾਂ ਸਮੇਤ ਕਈ ਹੋਰ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ | ਇਨ੍ਹਾਂ ਸਾਰੇ ਕੋਰਸਾਂ ਕਰ ਕੇ ਇਲਾਕਾ ਭਰ ਦੇ ਵਿਦਿਆਰਥੀਆਂ ਦਾ ਰੁਝਾਨ ਐਸ.ਐਸ.ਡੀ ਕਾਲਜ ਵੱਲ ਹੋਇਆ ਹੈ | ਐਸ.ਡੀ ਸਭਾ (ਰਜਿ:) ਦੇ ਚੇਅਰਮੈਨ ਡਾ: ਪੀਨਾਂਕ ਮੌਦਗਿੱਲ, ਐੱਸ.ਡੀ ਸਭਾ ਦੇ ਜਨਰਲ ਸਕੱਤਰ ਸ੍ਰੀ ਸ਼ਿਵ ਸਿੰਗਲਾ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਅਤੇ ਸਭਿਆਚਾਰ ਦੇ ਖੇਤਰ ਵਿਚੋਂ ਵੀ ਮੱਲਾਂ ਮਾ ਰਹੇ ਹਨ |