08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

'ਆਪ' ਸਰਕਾਰ ਸਿਰਫ਼ ਪੰਜ ਮਹੀਨਿਆਂ ਦੀ ਮਹਿਮਾਨ ਸਰਕਾਰ-ਐਡਵੋਕੇਟ ਰਾਹੀ <br/>

ਅਜੀਤ ਡੈਸਕ 24-05-2026
ਭਦੌੜ, 23 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਸੂਬੇ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਉਪਰ ਖਰੀ ਨਾ ਉੱਤਰਨ ਕਾਰਨ ਪੂਰੀ ਤਰ੍ਹਾਂ ਲੋਕਾਂ ਦੇ ਨੱਕੋ ਬੁੱਲੋਂ੍ਹ ਉਤਰ ਚੁੱਕੀ ਹੈ ਸਿਰਫ਼ ਫੋਕੀ ਬਿਆਨਬਾਜ਼ੀ ਕਰ ਕੇ ਦਿਨ ਕੱਟ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਵਾਰਡ ਨੰ: 5 ਤੋਂ ਉਮੀਦਵਾਰ ਸਵਰਨਜੀਤ ਕੌਰ ਮਾਤਾ ਅਮਨਿੰਦਰ ਸਿੰਘ ਗੋਲਡੀ ਭੁੱਲਰ, ਵਾਰਡ ਨੰ: 1 ਤੋਂ ਗਿਆਨ ਕੌਰ, ਵਾਰਡ ਨੰ: 6 ਤੋਂ ਨਾਇਬ ਸਿੰਘ, ਵਾਰਡ ਨੰ: 8 ਤੋਂ ਕੁਲਵਿੰਦਰ ਸਿੰਘ, ਵਾਰਡ ਨੰ: 10 ਤੋਂ ਜਗਰਾਜ ਸਿੰਘ ਰਾਜੂ ਅਤੇ ਵਾਰਡ ਨੰ: 13 ਤੋਂ ਰਜਿੰਦਰ ਵਰਮਾ ਬੱਲੂ ਦੇ ਹੱਕ ਵਿਚ ਚੋਣ ਜਲਸਿਆਂ ਅਤੇ ਘਰ-ਘਰ ਜਾ ਕੇ ਵੋਟਾਂ ਮੰਗਣ ਉਪਰੰਤ ਗੱਲਬਾਤ ਕਰਦੇ ਹੋਏ ਕਹੇ | ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਚੋਣ ਜਲਸਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦਾ ਬੇਹੱਦ ਭਿ੍ਸ਼ਟਾਚਾਰ, ਗੁੰਡਾਗਰਦੀ, ਦਿਨ ਦਿਹਾੜੇ ਲੁੱਟਾਂ ਖੋਹਾਂ ਵਾਲਾ ਅਤੇ ਲੋਕਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਵਾਲਾ ਕਾਰਜਕਾਲ ਅਤੇ ਹਲਕੇ ਦੇ ਵਿਧਾਇਕ ਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੈ ਅਤੇ ਜਿਸ ਦਾ ਰੋਸ ਅੱਜ ਲੋਕਾਂ ਦੇ ਚਿਹਰਿਆਂ ਉਪਰ ਸਾਫ਼ ਝਲਕ ਰਿਹਾ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਨੂੰ ਵੇਖ ਕੇ ਵਿਰੋਧੀਆਂ ਦੇ ਪਸੀਨੇ ਛੁੱਟੇ ਪਏ ਹਨ | ਇਸ ਸਮੇਂ ਪਾਰਟੀ ਆਗੂ ਗੁਰਵਿੰਦਰ ਸਿੰਘ ਗੋਰਾ, ਸਰਪੰਚ ਗੁਰਜੰਟ ਸਿੰਘ ਕਾਲਾ ਜੈਦ, ਪ੍ਰਧਾਨ ਬਲਵਿੰਦਰ ਸਿੰਘ ਲਧਰੋਈਆ, ਗੁਰਚਰਨ ਸਿੰਘ ਭੁੱਲਰ, ਜਸਪਾਲ ਸਿੰਘ ਜੱਸੂ, ਗੁਰਤੇਜ ਸਿੰਘ ਢਿੱਲੋਂ ਦੀਪਗੜ੍ਹ, ਸੋਹਣਾ ਸਿੰਘ ਸਿੱਧੂ, ਲਾਭ ਸਿੰਘ ਲਧਰੋਈਆ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਜਪਾ ਉਮੀਦਵਾਰ ਨੇ ਬਲਜੀਤ ਹਨੀ ਨੂੰ ਲੱਡੂਆਂ ਨਾਲ ਤੋਲਿਆ <br/> ਅਗਲੀ ਖ਼ਬਰ ਵਾਰਡ ਨੰ: 4, 7 ਅਤੇ 8 ਤੋਂ ਸੁਰਜੀਤ ਸਿੰਘ ਅਤੇ ਜਸਵੀਰ ਕੌਰ ਦੀ ਚੋਣ ਮੁਹਿੰਮ ਸਿਖ਼ਰਾਂ 'ਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।