30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਆਮ ਆਦਮੀ ਪਾਰਟੀ ਨੇ ਪ੍ਰਗਟ ਸਿੰਘ ਮਕਸੂਥਾਂ ਨੂੰ ਲਾਇਆ ਬਲਾਕ ਪ੍ਰਧਾਨ <br/>

ਅਜੀਤ ਡੈਸਕ 06-06-2026
ਸ਼ਹਿਣਾ, 5 ਜੂਨ (ਸੁਰੇਸ਼ ਗੋਗੀ)-ਆਮ ਆਦਮੀ ਪਾਰਟੀ ਬਲਾਕ ਸੰਮਤੀ ਮੈਂਬਰ ਪ੍ਰਗਟ ਸਿੰਘ ਮਕਸੂਥਾਂ ਸੀਨੀਅਰ ਆਗੂ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ | ਸਰਪੰਚ ਪਲਵਿੰਦਰ ਸਿੰਘ ਈਸ਼ਰ ਸਿੰਘ ਵਾਲਾ, ਸਰਪੰਚ ਧਰਮਵੀਰ ਸਿੰਘ ਬੱਲੋਕੇ, ਸਰਪੰਚ ਜਿੰਦਰਪਾਲ ਸ਼ਰਮਾ ਧਰਮਪੁਰਾ, ਸਰਪੰਚ ਹਰਚਰਨ ਸਿੰਘ ਜੰਡਸਰ, ਬਲਵਿੰਦਰ ਸਿੰਘ ਬਿੱਲਾ ਸਰਪੰਚ ਮਕਸੂਥਾ, ਗੁਰਪ੍ਰੀਤ ਸਿੰਘ ਮੌੜ, ਤੀਰਥ ਸਿੰਘ ਨੰਬਰਦਾਰ, ਰਾਜੂ ਮਕਸੂਥਾਂ, ਲਖਵੀਰ ਸਿੰਘ ਲੱਖਾ, ਕਾਲਾ ਸਿੰਘ ਪੰਚ ਆਦਿ ਨੇ ਮੱੁਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਗਟ ਸਿੰਘ ਮਕਸੂਥਾਂ ਪਿਛਲੇ 13 ਸਾਲਾਂ ਤੋਂ ਪਾਰਟੀ ਦੀਆਂ ਮੂਹਰੀਆਂ ਸਫ਼ਾਂ ਵਿਚ ਕੰਮ ਕਰਨ ਵਾਲੇ ਆਗੂ ਹਨ ਅਤੇ ਪਿਛਲੇ ਸਮੇਂ ਦੌਰਾਨ ਬਲਾਕ ਸੰਮਤੀ ਦੀ ਚੋਣ ਵੀ ਜਿੱਤ ਕੇ ਪਾਰਟੀ ਦੀ ਝੋਲੀ ਪਾਈ | ਪਾਰਟੀ ਵਲੋਂ ਬਲਾਕ ਪ੍ਰਧਾਨ ਲਾ ਕੇ ਉਸ ਦੇ ਮਾਣ ਵਿਚ ਵਾਧਾ ਕੀਤਾ ਗਿਆ | ਉਕਤ ਆਗੂਆਂ ਨੇ ਕਿਹਾ ਕਿ ਬਲਾਕ ਪ੍ਰਧਾਨ ਦਾ ਅਹੁਦਾ ਪ੍ਰਾਪਤ ਹੋਣ 'ਤੇ ਪ੍ਰਗਟ ਸਿੰਘ ਮਕਸੂਥਾਂ ਪਾਰਟੀ ਲਈ ਹੋਰ ਨਿੱਠ ਕ ਕੰਮ ਕਰੇਗਾ |

ਪਿਛਲੀ ਖ਼ਬਰ ਸੋਨੇ ਦੇ ਗਹਿਣੇ ਘਰੋਂ ਲੈ ਕੇ ਪ੍ਰੇਮੀ ਨਾਲ ਭੱਜੀ ਔਰਤ ਨੂੰ ਪ੍ਰੇਮੀ ਸਮੇਤ ਗਿ੍ਫ਼ਤਾਰ ਕੀਤਾ <br/> ਅਗਲੀ ਖ਼ਬਰ ਅਪਰੈਂਟਿਸ਼ਿਪ ਲਾਈਨਮੈਨਾਂ ਨੂੰ ਕੁੱਟਣ ਦਾ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਸਖ਼ਤ ਨੋਟਿਸ ਲੈਂਦਿਆਂ ਕੀਤੀ ਸਖ਼ਤ ਸ਼ਬਦਾਂ ਵਿਚ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।