ਰੂੜੇਕੇ ਕਲਾਂ, 5 ਜੂਨ (ਗੁਰਪ੍ਰੀਤ ਸਿੰਘ ਕਾਹਨੇਕੇ)-ਆਮ ਆਦਮੀ ਪਾਰਟੀ ਪੰਜਾਬ ਵਲੋਂ ਆਮ ਆਦਮੀ ਪਾਰਟੀ ਦੇ ਆਗੂ ਡਾ: ਰਣਜੀਤ ਸਿੰਘ ਰਣੀ ਪਿੰਡ ਕਾਹਨੇਕੇ ਨੂੰ ਹਲਕਾ ਭਦੌੜ ਬੀ.ਸੀ. ਵਿੰਗ ਬਲਾਕ ਪ੍ਰਧਾਨ ਅਤੇ ਬਲਤੇਜ ਸਿੰਘ ਗੋਲਡੀ ਪੱਖੋ ਕਲਾਂ ਨੂੰ ਹਲਕਾ ਭਦੌੜ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਆਮ ਆਦਮੀ ਪਾਰਟੀ ਦੇ ਵਰਕਰ ਅਹੁਦੇਦਾਰਾਂ ਨੇ ਨਵ-ਨਿਯੁਕਤ ਬਲਾਕ ਪ੍ਰਧਾਨ ਨੂੰ ਵਧਾਈਆਂ ਦਿੰਦੇ ਹੋਏ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ | ਨਵ-ਨਿਯੁਕਤ ਬਲਾਕ ਪ੍ਰਧਾਨ ਡਾ: ਰਣਜੀਤ ਸਿੰਘ ਰਣੀ ਕਾਹਨੇਕੇ ਤੇ ਬਲਤੇਜ ਸਿੰਘ ਗੋਲਡੀ ਪੱਖੋ ਕਲਾਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਉਮੀਦ ਨਾਲ ਪਾਰਟੀ ਨੇ ਉਨ੍ਹਾਂ ਤੇ ਵਿਸ਼ਵਾਸ ਕੀਤਾ ਹੈ | ਉਸੇ ਉਮੀਦ ਨਾਲ ਉਹ ਜ਼ਿੰਮੇਵਾਰੀ ਤੇ ਤਨਦੇਹੀ ਨਾਲ ਪਹਿਲਾ ਦੀ ਤਰ੍ਹਾਂ ਪਾਰਟੀ ਦੀ ਸੇਵਾ ਕਰਨਗੇ |