28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਪੰਜਾਬ 2600 ਲਾਈਨਮੈਨਾਂ ਦੇ ਹੱਕ 'ਚ ਨਿੱਤਰੀ <br/>

ਅਜੀਤ ਡੈਸਕ 10-06-2026
ਭਦੌੜ, 9 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਅੱਜ ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਦੇ ਸਮੁੱਚੇ ਪੰਜਾਬ ਦੇ ਜ਼ਿਲ੍ਹਾ ਕਨਵੀਨਰਾਂ ਅਤੇ ਮੈਂਬਰਾਂ ਵਲੋਂ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਬਿਜਲੀ ਕਾਮਿਆਂ ਤੇ ਪੰਜਾਬ ਪੁਲਿਸ ਵਲੋਂ ਅੰਨੇ੍ਹਵਾਹ ਕੀਤੇ ਗਏ ਤਸ਼ੱਦਦ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਕ ਵਿਚ ਹਾ ਦਾ ਨਾਅਰਾ ਮਾਰਿਆ ਅਤੇ ਸਰਕਾਰ ਦੇ ਮਾੜੇ ਵਤੀਰੇ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਲਾਈਨਮੈਨ ਯੂਨੀਅਨ ਪੰਜਾਬ ਨੂੰ ਭਰੋਸਾ ਦਿਵਾਇਆ ਗਿਆ ਕਿ ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਪੰਜਾਬ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ | ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਮੀਟਿੰਗ ਕਰਨ ਉਪਰੰਤ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਾਇਬ੍ਰੇਰੀਅਨ ਪ੍ਰਤੀ ਅਪਣਾਈ ਬੇਰੁਖ਼ੀ ਪ੍ਰਤੀ ਗ਼ੁੱਸਾ ਜ਼ਾਹਿਰ ਕਰਦਿਆਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਦਾ ਅਹਿਦ ਲਿਆ ਗਿਆ | ਇਸ ਮੌਕੇ ਗੁਰਦੀਪ ਸਿੰਘ ਸੰਗਰੂਰ ਅਬੈ ਕੰਬੋਜ, ਪਰਮਿੰਦਰ ਸੰਗਰੂਰ ਕੋਮਲ, ਬੇਅੰਤ ਕੌਰ ਬਰਨਾਲਾ, ਮਨਪ੍ਰੀਤ ਭਦੌੜ, ਕਮਲਜੀਤ ਟੱਲੇਵਾਲ, ਹਰਪ੍ਰੀਤ ਮਾਨਸਾ, ਬਲਕਾਰ ਮਾਨਸਾ, ਰਿੰਕੂ ਸਿੰਘ, ਅਜੈਬ ਸਿੰਘ, ਜਸਪ੍ਰੀਤ ਕੌਰ ਪਟਿਆਲਾ, ਭੁਪਿੰਦਰ ਕੌਰ ਪਟਿਆਲਾ, ਕਿਰਨਦੀਪ ਕੌਰ ਬਠਿੰਡਾ, ਸੁਮਨਦੀਪ ਕੌਰ ਬਠਿੰਡਾ, ਹਰਜਿੰਦਰ ਸਿੰਘ ਸੰਗਰੂਰ, ਗੁਰਜਿੰਦਰ ਦਿੜ੍ਹਬਾ, ਗੁਰਦੀਪ ਫ਼ਾਜ਼ਿਲਕਾ, ਸੁਰਿੰਦਰ ਫ਼ਾਜ਼ਿਲਕਾ, ਮਨਕਰਨ ਜਲੰਧਰ, ਮਧੂ ਨਾਹਰ ਜਲੰਧਰ ਆਦਿ ਹਾਜਰ ਸਨ |

ਪਿਛਲੀ ਖ਼ਬਰ ਵਿਸ਼ਵ ਸਾਈਕਲ ਦਿਵਸ ਮਨਾਇਆ <br/> ਅਗਲੀ ਖ਼ਬਰ ਹੰਡਿਆਇਆ ਵਿਖੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।