28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਵਿਸ਼ਵ ਸਾਈਕਲ ਦਿਵਸ ਮਨਾਇਆ <br/>

ਅਜੀਤ ਡੈਸਕ 10-06-2026
ਬਰਨਾਲਾ, 9 ਜੂਨ (ਨਰਿੰਦਰ ਅਰੋੜਾ)-ਸੋਨੀ ਸਾਈਕਲਿੰਗ ਕਲੱਬ ਅਤੇ ਹੈਲਥਕੇਅਰ ਐਂਡ ਮੋਟੀਵੇਸ਼ਨਲ ਗਰੁੱਪ 'ਮੌਜ ਮੇ ਰਹੋ' ਵਲੋਂ ਅੱਜ ਵਿਸ਼ਵ ਸਾਈਕਲ ਦਿਵਸ ਕਲੱਬ ਦੇ ਪ੍ਰਧਾਨ ਪਰਵੀਨ ਬਾਂਸਲ 'ਸੋਨੀ' ਦੀ ਅਗਵਾਈ ਹੇਠ ਸਵੇਰੇ 5:30 ਵਜੇ ਰੈਲੀ ਕੱਢੀ ਗਈ | ਜਿਸ ਵਿਚ ਕਰੀਬ 80 ਦੇ ਕਰੀਬ ਸਾਈਕਲ ਸਵਾਰਾਂ ਨੇ ਹਿੱਸਾ ਲਿਆ | ਰੈਲੀ ਬਰਨਾਲਾ ਰੇਲਵੇ ਸਟੇਸ਼ਨ ਸਥਿਤ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ 40 ਫੁੱਟ ਗਲੀ, ਗੀਤਾ ਭਵਨ ਰੋਡ, 16 ਏਕੜ, 22 ਏਕੜ, ਕੇ.ਸੀ. ਰੋਡ, ਪਟੇਲ ਨਗਰ ਤੋਂ ਹੁੰਦੀ ਹੋਈ ਭਗਤ ਸਿੰਘ ਚੌਂਕ ਵਿਖੇ ਸਮਾਪਤ ਹੋਈ | ਭਗਤ ਸਿੰਘ ਚੌਂਕ 'ਤੇ ਸਾਈਕਲ ਸਵਾਰਾਂ ਨੇ ਸ਼ਹੀਦ ਭਗਤ ਸਿੰਘ ਦੀ ਮੂਰਤੀ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਭਗਤੀ ਦੇ ਗੀਤ ਗਾਏ | ਕਲੱਬ ਪ੍ਰਧਾਨ ਪਰਵੀਨ ਕੁਮਾਰ ਸੋਨੀ ਨੇ ਦੱਸਿਆ ਕਿ ਉਨ੍ਹਾਂ ਨੇ 7 ਅਪ੍ਰੈਲ 2026 ਨੂੰ ਬਰਨਾਲਾ ਵਿਚ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਸੀ | ਸਾਨੂੰ ਆਪਣੀ ਸਿਹਤ ਵੱਲ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਜੋ ਵੀ ਲੋਕ ਸਾਈਕਲ ਚਲਾਉਂਦੇ ਹਨ ਬਿਮਾਰੀਆਂ ਉਨ੍ਹਾਂ ਤੋਂ ਦੂਰ ਰਹਿੰਦੀਆਂ ਹਨ ਅਤੇ ਉਹ ਤੰਦਰੁਸਤ ਰਹਿੰਦੇ ਹਨ | ਇਸ ਮੌਕੇ ਰਾਕੇਸ਼ ਗੁਪਤਾ, ਕਪਿਲ ਰੂਟਸ, ਅਰਹਿਤ ਜੈਨ, ਬੰਟਾ ਜ਼ੋਧਪੁਰੀਆ, ਡਾ: ਜਤਿਨ, ਐਸ. ਕੇ ਗੋਰਾ, ਪਰਵੀਨ ਕੁਮਾਰ ਸੋਨੀ, ਵਿੱਕੀ ਗੋਇਲ, ਟਿੰਕੂ, ਜੈਮੀ ਬਾਂਸਲ, ਮੁਕੇਸ਼ ਐਸ. ਐਲ, ਅੰਕੁਰ ਸਹੋਰਿਆ, ਧੀਰਜ ਕੁਮਾਰ, ਅਨਿਲ ਮਿੱਤਲ, ਦੀਪਕ, ਨੈਤਿਕ, ਮੁਕੇਸ਼, ਵਿਸ਼ਵ, ਰਫੀ, ਪ੍ਰਤੀਕ ਸਿੰਧਵਾਨੀ, ਵਿੱਕੀ ਸਿੰਗਲਾ, ਸੋਨੀ, ਨੀਤੀਸ਼, ਗੌਰਵ ਐਸ.ਐਲ, ਘਣਸ਼ਾਮ ਮਿੱਤਲ, ਹੈਪੀ ਅਮਿਤ, ਰਵੀ, ਪੁਨੀਤ, ਮਨੀਸ਼ ਹੈਪੀ ਗਰਗ ਈ.ਓ, ਸ਼ਨੀ ਸਿੰਗਲਾ, ਲਵਨੀਸ਼ ਅੰਕੁਰ, ਆਰ.ਕੇ ਬਾਂਸਲ ਕੋਲਡ ਸਟੋਰ ਵਾਲੇ, ਨੈਤੀ, ਰੋਹਿਤ ਕੁਮਾਰ, ਸ਼ੈਲੀ ਗਰਗ, ਰਵੀ, ਅੰਕੁਸ਼ ਜਿੰਦਲ ਸਮੇਤ ਕਈ ਮੈਂਬਰ ਹਾਜ਼ਰ ਹਨ |

ਪਿਛਲੀ ਖ਼ਬਰ ਪਿੰਡ ਫਰਵਾਹੀ ਵਿਖੇ ਏ.ਸੀ. ਅਤੇ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਲੱਗੀ ਅੱਗ ਅਗਲੀ ਖ਼ਬਰ ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਪੰਜਾਬ 2600 ਲਾਈਨਮੈਨਾਂ ਦੇ ਹੱਕ 'ਚ ਨਿੱਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।