27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਏ.ਡੀ.ਸੀ. (ਜ) ਨੇ ਹੰਡਿਆਇਆ ਵਿਖੇ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ <br/>

ਅਜੀਤ ਡੈਸਕ 10-06-2026
ਹੰਡਿਆਇਆ, 9 ਜੂਨ (ਗੁਰਜੀਤ ਸਿੰਘ ਖੱੁਡੀ)-ਨਗਰ ਪੰਚਾਇਤ ਹੰਡਿਆਇਆ ਵਿਖੇ ਏ.ਡੀ.ਸੀ. (ਜ) ਬਰਨਾਲਾ ਸ੍ਰੀ ਵਿਵੇਕ ਕੁਮਾਰ ਮੋਦੀ ਵਲੋਂ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਨੇ ਨਗਰ ਪੰਚਾਇਤ ਹੰਡਿਆਇਆ, ਮੱੁਖ ਦਰਵਾਜ਼ਾ, ਦਾਣਾ ਮੰਡੀ, ਕੂੜਾ ਡੰਪ, ਕਸਬੇ ਦੇ ਹੋਰ ਮੇਨ ਏਰੀਏ ਦੀ ਸਫ਼ਾਈ ਬਾਰੇ ਨਿਰੀਖਣ ਕੀਤਾ | ਉਨ੍ਹਾਂ ਸਫ਼ਾਈ ਕਰਮਚਾਰੀਆਂ ਤੇ ਮੁਲਾਜ਼ਮਾਂ ਨੂੰ ਸਫ਼ਾਈ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਕਿ ਕਸਬੇ ਵਿਚ ਬਰਸਾਤ ਦੇ ਮੌਸਮ ਤੋਂ ਪਹਿਲਾਂ-ਪਹਿਲਾਂ ਸਫ਼ਾਈ ਕਰ ਕੇ ਰੱਖੀ ਜਾਵੇ ਤਾਂ ਕਿ ਕਸਬੇ ਵਿਚ ਬਿਮਾਰੀਆਂ ਨਾ ਫੈਲਣ | ਇਸ ਮੌਕੇ ਨਾਇਬ ਸਿੰਘ, ਵਰਿੰਦਰਪਾਲ ਸਿੰਘ, ਐਮ.ਸੀ. ਬਸਾਵਾ ਸਿੰਘ ਅਤੇ ਮੁਲਾਜ਼ਮ ਹਾਜ਼ਰ ਸਨ |

ਪਿਛਲੀ ਖ਼ਬਰ ਨਹਿਰ ਦੀ ਸਫ਼ਾਈ ਕਿਸਾਨਾਂ ਨੇ ਰਲ ਕੇ ਕੀਤੀ <br/> ਅਗਲੀ ਖ਼ਬਰ ਪਿੰਡ ਜੋਧਪੁਰ ਵਿਖੇ ਗੁਰਮਤਿ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।