ਸ਼ਹਿਣਾ, 16 ਜੂਨ (ਸੁਰੇਸ਼ ਗੋਗੀ)- ਆਮ ਆਦਮੀ ਪਾਰਟੀ ਨੂੰ ਸ਼ਹਿਣਾ ਵਿਖੇ ਅੱਜ ਉਸ ਸਮੇਂ ਝਟਕਾ ਲੱਗਿਆ, ਜਦ ਮੱੁਖ ਮੰਤਰੀ ਭਗਵੰਤ ਮਾਨ ਟੀਮ ਦੇ ਮੈਂਬਰ ਕੁਲਵੰਤ ਸਿੰਘ ਮੋਹਣੀ ਉਰਫ਼ ਕੁਲਵੰਤ ਸਿੰਘ ਸਿੱਧੂ ਆਪਣੇ ਸਾਥੀ ਗੁਰਪ੍ਰੀਤ ਸਿੰਘ ਈਸ਼ਰ ਸਿੰਘ ਵਾਲਾ ਤੇ ਕੁਲਦੀਪ ਸਿੰਘ ਬੁਰਜ ਫ਼ਤਹਿਗੜ੍ਹ ਸਮੇਤ ਹਰਜੀਤ ਸਿੰਘ ਪਟਵਾਰੀ ਸਰਕਲ ਪ੍ਰਧਾਨ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ 'ਚ ਸ਼ਾਮਿਲ ਹੋ ਗਏ | ਇਸ ਸਮੇਂ ਉਨ੍ਹਾਂ ਨੂੰ ਸ਼ਾਮਿਲ ਕਰਨ ਲਈ ਪਹੁੰਚੇ ਐਡਵੋਕੇਟ ਅੰਮਿਤ ਅਗਰਵਾਲ ਕੋ-ਕਨਵੀਨਰ ਆਰ.ਟੀ.ਆਈ ਸੈੱਲ ਪੰਜਾਬ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਿੰਡਾਂ ਦਾ ਕੋਈ ਵਿਕਾਸ ਨਹੀਂ ਕੀਤਾ | ਜਿਸ ਲਈ ਆਮ ਆਦਮੀ ਪਾਰਟੀ ਨਾਲ ਮੁਢਲੇ ਤੌਰ 'ਤੇ ਚੱਲੇ ਮੈਂਬਰ ਨਿਰਾਸ਼ ਹਨ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਭਾਰਤੀ ਜਨਤਾ ਪਾਰਟੀ ਪਿੰਡਾਂ 'ਚੋਂ ਹੋਰ ਵਰਕਰਾਂ ਨੂੰ ਵੀ ਸ਼ਾਮਿਲ ਕਰਨ ਜਾ ਰਹੀ ਹੈ | ਇਸ ਸਮੇਂ ਆਮ ਆਦਮੀ ਪਾਰਟੀ ਛੱਡ ਕੇ ਆਏ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਮੱੁਖ ਮੰਤਰੀ ਭਗਵੰਤ ਮਾਨ ਨੇ ਸ਼ਹਿਣਾ ਨੂੰ ਨਗਰ ਪੰਚਾਇਤ ਬਣਾਉਣ ਦਾ ਮੈਂਬਰ ਪਾਰਲੀਮੈਂਟ ਹੰੁਦਿਆਂ ਸ਼ਹਿਣਾ ਦੇ ਮੱੁਖ ਬਾਜ਼ਾਰ ਵਿਚ ਵਾਅਦਾ ਕੀਤਾ ਸੀ, ਪਰ ਅੱਜ ਮੁੱਖ ਮੰਤਰੀ ਬਣ ਜਾਣ ਉਪਰੰਤ ਉਨ੍ਹਾਂ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ | ਇਸ ਸਮੇਂ ਸੁਖਜਿੰਦਰ ਸਿੰਘ ਸੈਕਟਰੀ ਕਿਸਾਨ ਮੋਰਚਾ, ਗੁਰਚਰਨ ਸਿੰਘ ਪ੍ਰਧਾਨ ਜੈ ਭਾਰਤ ਮੰਚ ਮਾਲਵਾ, ਗੁਰਮੀਤ ਸਿੰਘ ਸਰਕਲ ਪ੍ਰਧਾਨ ਬੀ.ਸੀ ਵਿੰਗ, ਕਿ੍ਸ਼ਨ ਗੋਪਾਲ ਵਿੱਕੀ ਸੀਨੀਅਰ ਆਗੂ, ਡਾ: ਰਾਕੇਸ਼ ਕੁਮਾਰ ਜਨਰਲ ਸੈਕਟਰੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |