24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਹੰਡਿਆਇਆ ਵਿਖੇ ਵਿਜੀਲੈਂਸ ਦੀ ਟੀਮ ਨੇ ਵੱਖ-ਵੱਖ ਕਾਰਜਾਂ ਸੰਬੰਧੀ ਕੀਤੀ ਜਾਂਚ <br/>

ਅਜੀਤ ਡੈਸਕ 17-06-2026
ਹੰਡਿਆਇਆ, 16 ਜੂਨ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਦਫ਼ਤਰ ਹੰਡਿਆਇਆ ਵਿਖੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਪੁੱਜ ਕੇ ਵੱਖ-ਵੱਖ ਕੀਤੇ ਗਏ ਕਾਰਜਾਂ ਦਾ ਨਿਰੀਖਣ ਕੀਤਾ | ਵਿਜੀਲੈਂਸ ਟੀਮ ਨੇ ਪਹਿਲਾਂ ਦਫ਼ਤਰ ਦੇ ਰਿਕਾਰਡ ਦੀ ਜਾਂਚ ਕੀਤੀ | ਹੰਡਿਆਇਆ ਵਿਖੇ ਇੰਦਰਾ ਆਵਾਸ ਕਾਲੋਨੀ ਅਤੇ ਵੱਖ-ਵੱਖ ਵਾਰਡਾਂ 'ਚ ਸਾਲ 2019 ਤੋਂ ਲੈ ਕੇ ਹੋਏ ਵਿਕਾਸ ਕਾਰਜਾਂ ਵਿਚ ਵਰਤੇ ਮਟੀਰੀਅਲ ਦੀ ਜਾਂਚ ਕੀਤੀ | ਇਹ ਕੰਮ ਕਾਂਗਰਸ ਦੇ ਕਾਲ ਸਮੇਂ ਕਰਵਾਏ ਗਏ ਸੀ | ਜਿਨ੍ਹਾਂ ਦੀ 5 ਸਾਲਾਂ ਬਾਅਦ ਜਾਂਚ ਕੀਤੀ ਜਾ ਰਹੀ ਹੈ | ਇਸ ਜਾਂਚ ਵਿਚ ਸ਼ਾਮਿਲ ਸਟਾਫ਼ ਨੇ ਦੱਸਿਆ ਕਿ ਸਾਲ 2020 ਵਿਚ ਹੋਏ ਵਿਕਾਸ ਕਾਰਜ ਵਿਚ ਵਰਤੇ ਗਏ ਮਟੀਰੀਅਲ ਦੀ ਜਾਂਚ ਟੈਕਨੀਕਲ ਵਿੰਗ ਵਲੋਂ ਕਰਵਾਈ ਗਈ ਹੈ | ਇੱਥੇ ਇਹ ਵੀ ਵਰਨਣਯੋਗ ਹੈ ਕਿ ਚਾਲੂ ਮਾਲੀ ਸਾਲ ਵਿਚ ਦਫ਼ਤਰ ਨਗਰ ਪੰਚਾਇਤ ਵਿਖੇ ਵਿਜੀਲੈਂਸ ਟੀਮ ਦੀ ਦੂਜੀ ਵਾਰ ਆਮਦ ਹੋਈ ਹੈ | ਟੀਮ ਪੁੱਜਣ ਨਾਲ ਕਸਬਾ ਸੁਰਖ਼ੀਆਂ 'ਚ ਆ ਗਿਆ ਹੈ | ਵਿਜੀਲੈਂਸ ਵਿਭਾਗ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਸ਼ਿਕਾਇਤ 'ਤੇ ਨਹੀਂ ਸਰਕਾਰ ਵਲੋਂ ਹੋਏ ਵਿਕਾਸ ਕਾਰਜਾਂ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਹਲਕਾ ਭਦੌੜ ਦੇ ਪਿੰਡਾਂ 'ਚ 106 ਲੋਕ ਮਿਲਣੀਆਂ ਦਾ ਪ੍ਰੋਗਰਾਮ ਅੱਜ ਤੋਂ- ਮਾਨ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂ ਕੁਲਵੰਤ ਸਿੰਘ ਮੋਹਣੀ ਭਾਜਪਾ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।