25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਹਲਕਾ ਭਦੌੜ ਦੇ ਪਿੰਡਾਂ 'ਚ 106 ਲੋਕ ਮਿਲਣੀਆਂ ਦਾ ਪ੍ਰੋਗਰਾਮ ਅੱਜ ਤੋਂ- ਮਾਨ <br/>

ਅਜੀਤ ਡੈਸਕ 17-06-2026
ਸ਼ਹਿਣਾ, 16 ਜੂਨ (ਸੁਰੇਸ਼ ਗੋਗੀ)- ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਲਕਾ ਭਦੌੜ ਦੇ ਪਿੰਡਾਂ 'ਚ 106 ਲੋਕ ਮਿਲਣੀਆਂ ਪ੍ਰੋਗਰਾਮ ਮਿਤੀ 17 ਜੂਨ ਤੋਂ ਸ਼ੁਰੂ ਕੀਤੇ ਜਾ ਰਹੇ ਹਨ | ਇਹ ਸ਼ਬਦ ਸਰਪੰਚ ਹਰਚਰਨ ਸਿੰਘ ਮਾਨ ਜੰਡਸਰ ਹਲਕਾ ਕੁਆਰਡੀਨੇਟਰ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਸ਼ਮੂਲੀਅਤ ਕਰਨਗੇ ਅਤੇ ਪਿਛਲੇ 54 ਮਹੀਨਿਆਂ ਵਿਚ ਸਰਕਾਰ ਵਲੋਂ ਕੀਤੇ ਗਏ ਕੰਮਾਂਕਾਰਾਂ ਦਾ ਲੇਖਾ-ਜੋਖਾ ਵਰਣਨ ਕਰਨਗੇ | ਹਰਚਰਨ ਸਿੰਘ ਮਾਨ ਨੇ ਕਿਹਾ ਕਿ ਲੋਕ ਮਿਲਣੀ ਪ੍ਰੋਗਰਾਮ ਲਈ ਨਿਰਭੈ ਸਿੰਘ ਧੌਲਾ, ਡਾ: ਸੁਖਚੈਨ ਸਿੰਘ ਧੂਰਕੋਟ, ਗੁਰਤੇਜ ਸਿੰਘ ਧੌਲਾ, ਕਰਮਜੀਤ ਸਿੰਘ ਜਵੰਧਾ ਅਸਪਾਲ ਕਲਾਂ, ਗੁਰਤੇਜ ਸਿੰਘ ਧਾਲੀਵਾਲ, ਕੁਲਦੀਪ ਸਿੰਘ ਤਲਵੰਡੀ, ਨਾਇਬ ਸਿੰਘ ਪੰਧੇਰ, ਜੋਗਿੰਦਰ ਸਿੰਘ ਦੀਪਗੜ੍ਹ, ਗੁਰਪ੍ਰੀਤ ਸਿੰਘ ਕਾਲੇਕੇ, ਹਰਦੀਪ ਸਿੰਘ ਪੁਰਬਾ ਅਤੇ ਸੁਖਦੇਵ ਸਿੰਘ ਸ਼ਹਿਣਾ ਨੂੰ ਸਹਾਇਕ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਉਪਰੋਕਤ ਸਹਾਇਕ ਕੁਆਰਡੀਨੇਟਰ ਲੋਕ ਮਿਲਣੀ ਪੋ੍ਰਗਰਾਮ ਦੀ ਵਿਊਾਤਬੰਦੀ ਕਰਨਗੇ |

ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਭਦੌੜ ਦੇ ਬੀ.ਐਲ.ਓਜ਼ ਨੂੰ ਦਿੱਤੀ ਟਰੇਨਿੰਗ <br/> ਅਗਲੀ ਖ਼ਬਰ ਹੰਡਿਆਇਆ ਵਿਖੇ ਵਿਜੀਲੈਂਸ ਦੀ ਟੀਮ ਨੇ ਵੱਖ-ਵੱਖ ਕਾਰਜਾਂ ਸੰਬੰਧੀ ਕੀਤੀ ਜਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।