25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਵਿਧਾਨ ਸਭਾ ਹਲਕਾ ਭਦੌੜ ਦੇ ਬੀ.ਐਲ.ਓਜ਼ ਨੂੰ ਦਿੱਤੀ ਟਰੇਨਿੰਗ <br/>

ਅਜੀਤ ਡੈਸਕ 17-06-2026
ਤਪਾ ਮੰਡੀ, 16 ਜੂਨ (ਵਿਜੇ ਸ਼ਰਮਾ, ਪ੍ਰਵੀਨ ਗਰਗ)- ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿਚ ਬੀ.ਐਲ.ਓਜ਼. (ਬੂਥ ਲੈਵਲ ਅਫਸਰਾਂ) ਦੀ ਟਰੇਨਿੰਗ ਜਾਰੀ ਹੈ | ਇਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਪਾ ਵਿਖੇ ਵਿਧਾਨ ਸਭਾ ਹਲਕਾ 102 ਭਦੌੜ 'ਚ ਬੀ.ਐਲ.ਓਜ਼. ਨੂੰ ਦਿੱਤੀ ਜਾ ਰਹੀ ਟਰੇਨਿੰਗ ਦਾ ਜ਼ਿਲ੍ਹਾ ਚੋਣ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਜਾਇਜ਼ਾ ਲਿਆ | ਇਸ ਮੌਕੇ ਬੀ.ਐਲ.ਓਜ਼. ਨੂੰ ਐਸ.ਆਈ.ਆਰ ਦੌਰਾਨ ਵੋਟਰਾਂ ਦੇ ਘਰ-ਘਰ ਜਾ ਕੇ ਗਣਨਾ ਫਾਰਮ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਟਰੇਨਿੰਗ ਦੌਰਾਨ ਐਸ.ਡੀ.ਐਮ. ਤਪਾ-ਕਮ-ਈ.ਆਰ.ਓ. ਭਦੌੜ ਆਯੂਸ਼ ਗੋਇਲ ਨੇ ਬੀ.ਐਲ.ਓਜ਼. ਨੂੰ ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਮੇਂ ਸਿਰ ਕੰਮ ਕਰਨ ਲਈ ਹਦਾਇਤਾਂ ਦਿੱਤੀਆਂ | ਜ਼ਿਕਰਯੋਗ ਹੈ ਕਿ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਬੀ.ਐਲ.ਓ. 25 ਜੂਨ ਤੋਂ 24 ਜੁਲਾਈ 2026 ਤੱਕ ਘਰ-ਘਰ ਜਾ ਕੇ ਗਣਨਾ ਫਾਰਮ ਦੇਣਗੇ |

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਦੇ 10 ਸਾਲ ਪੂਰੇ ਹੋਣ 'ਤੇ ਵਿਸ਼ੇਸ਼ ਚੈੱਕਅਪ ਕੈਂਪ <br/> ਅਗਲੀ ਖ਼ਬਰ ਹਲਕਾ ਭਦੌੜ ਦੇ ਪਿੰਡਾਂ 'ਚ 106 ਲੋਕ ਮਿਲਣੀਆਂ ਦਾ ਪ੍ਰੋਗਰਾਮ ਅੱਜ ਤੋਂ- ਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।