18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਹੰਡਿਆਇਆ ਵਿਖੇ ਸਮਰ ਗੁਰਮਤਿ ਕੈਂਪ ਦੇ ਜੇਤੂ ਬੱਚਿਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 20-06-2026

ਹੰਡਿਆਇਆ, 19 ਜੂਨ (ਗੁਰਜੀਤ ਸਿੰਘ ਖੁੱਡੀ)- ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਹੰਡਿਆਇਆ ਵਿਖੇ ਗੁਰਮਤਿ ਸਮਰ ਕੈਂਪ ਵਿਚੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ: ਪਰਮਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਹਲਕਾ ਬਰਨਾਲਾ ਦੇ 40 ਪਿੰਡਾਂ ਵਿਚ ਗੁਰਮਤਿ ਸਮਰ ਕੈਂਪ ਲਗਾਏ ਗਏ ਸਨ। ਇਸੇ ਲੜੀ ਤਹਿਤ ਹੰਡਿਆਇਆ ਵਿਖੇ ਲੱਗੇ ਕੈਂਪ ਵਿਚੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਨੇਜਰ ਨਿਰਮਲ ਸਿੰਘ ਰਾਜੀਆ, ਬੂਟਾ ਸਿੰਘ ਭਰੀ, ਮੱਖਣ ਸਿੰਘ ਮਹਿਰਮੀਆ, ਦਰਸ਼ਨ ਸਿੰਘ ਸੀ.ਈ.�., ਗੁਰਲਾਲ ਸਿੰਘ ਸਿੱਧੂ, ਕਥਾਵਾਚਕ ਕੁਲਵੰਤ ਸਿੰਘ ਭੈਣੀ ਫੱਤਾ, ਗੁਰਪ੍ਰੀਤ ਸਿੰਘ, ਰਾਗੀ ਜਰਨੈਲ ਸਿੰਘ, ਭੂਸ਼ਨ ਕੁਮਾਰ ਗਰਗ, ਗ੍ਰੰਥੀ ਜਸਪਾਲ ਸਿੰਘ, ਸਾਹਿਬ ਸਿੰਘ, ਗੁਰਚਰਨ ਸਿੰਘ ਬੱਬੂ ਮਨਦੀਪ ਕੌਰ, ਬੇਅੰਤ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਨਾ, ਹਾਕਮ ਸਿੰਘ ਆਦਿ ਸਮੇਤ ਬੱਚਿਆਂ ਦੇ ਮਾਪੇ ਹਾਜ਼ਰ ਸਨ।

ਪਿਛਲੀ ਖ਼ਬਰ ਪੀ. �. ਸਟਾਫ਼ ਵਲੋਂ ਭਗੌੜਾ ਕਾਬੂ ਅਗਲੀ ਖ਼ਬਰ ਯੂਥ ਆਗੂ ਗੁਰਪ੍ਰੀਤ ਸਿੰਘ ਕਲਾਲ ਮਾਜਰਾ ਕਾਂਗਰਸ ਪਾਰਟੀ ਐਸ. ਸੀ. ਡਿਪਾਰਟਮੈਂਟ ਦੇ ਬਲਾਕ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।