06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸ਼ਹਿਣਾ ਪੁਲਿਸ ਨੇ ਨਹਿਰ ’ਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਸੁਰੱਖਿਅਤ ਕੱਢਿਆ

ਅਜੀਤ ਡੈਸਕ 23-06-2026
ਸ਼ਹਿਣਾ, 22 ਜੂਨ (ਸੁਰੇਸ਼ ਗੋਗੀ)- ਸ਼ਹਿਣਾ ਪੁਲਿਸ ਵਲੋਂ ਘਰੇਲੂ ਕਲੇਸ਼ ਕਾਰਨ ਨਹਿਰ ਵਿਚ ਛਾਲ ਮਾਰਨ ਵਾਲੇ ਇਕ ਨੌਜਵਾਨ ਵਿਅਕਤੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਪੁਲਿਸ ਪਾਰਟੀ ਸਮੇਤ ਨਹਿਰ ਤੇ ਪਹੁੰਚੇ ਮੈਡਮ ਰੈਨੂੰ ਪਰੋਚਾ ਨੇ ਕਿਹਾ ਕਿ ਘਰੇਲੂ ਕਲੇਸ਼ ਅਤੇ ਮਾਨਸਿਕ ਪ੍ਰੇਸ਼ਾਨੀਅਾਂ ਕਾਰਨ ਅਕਸਰ ਹੀ ਲੋਕ ਨਹਿਰ ਵਿਚ ਛਾਲ ਮਾਰਦੇ ਹਨ। ਉਨ੍ਹਾਂ ਦੱਸਿਆ ਕਿ ਥਾਣੇ ਦੀ ਦੂਰੀ ਕਿੱਲੋਮੀਟਰ ਤੋਂ ਵੀ ਘੱਟ ਹੋਣ ਕਰ ਕੇ ਸ਼ਹਿਣਾ ਪੁਲਿਸ ਸੂਚਨਾ ਮਿਲਣ ਉਪਰੰਤ ਤੁਰੰਤ ਨਹਿਰ ’ਤੇ ਪਹੁੰਚਦੀ ਹੈ ਅਤੇ ਅਕਸਰ ਹੀ ਛਾਲ ਮਾਰਨ ਵਾਲੇ ਵਿਅਕਤੀ ਅਤੇ ਔਰਤ ਦਾ ਬਚਾਅ ਕਰ ਲਿਆ ਜਾਂਦਾ ਹੈ। ਉਨ੍ਹਾਂ ਨਹਿਰ ਵਿਚ ਛਾਲ ਮਾਰਨ ਵਾਲੇ ਵਿਅਕਤੀ ਦੀ ਪਹਿਚਾਣ ਗੁਪਤ ਰੱਖਦਿਆਂ ਕਿਹਾ ਕਿ ਉਸ ਦੇ ਵਾਰਿਸਾਂ ਤੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਕੇ ਉਸ ਨੂੰ ਨਾਲ ਤੋਰ ਦਿੱਤਾ। ਇਸ ਮੌਕੇ ਹੌਲਦਾਰ ਮਲਕੀਤ ਸਿੰਘ, ਹੌਲਦਾਰ ਭਰਪੂਰ ਸਿੰਘ ਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਖੱਬੇ ਪੱਖੀ ਪਾਰਟੀਆਂ ਵਲੋਂ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਵਿਰੁੱਧ ਰੋਸ ਰੈਲੀ ਅਗਲੀ ਖ਼ਬਰ ਔਰਤ ਤੋਂ ਵਾਲੀਆਂ ਅਤੇ ਨਕਦੀ ਖੋਹਣ ਵਾਲੇ ਤਿੰਨ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।