06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਆਰ.ਟੀ.ਓ. ਨੇ ਈ-ਰਿਕਸ਼ਾ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਤਹਿਤ ਕੱਟੇ ਚਲਾਨ

ਅਜੀਤ ਡੈਸਕ 01-07-2026
ਬਰਨਾਲਾ, 30 ਜੂਨ (ਨਰਿੰਦਰ ਅਰੋੜਾ)-ਆਰ.ਟੀ.ਓ. ਬਰਨਾਲਾ ਚਰਨਜੋਤ ਸਿੰਘ ਵਲੋਂ ਅੱਜ ਗੱਡਾ ਖਾਨਾ ਚੌਂਕ ਵਿਖੇ ਈ-ਰਿਕਸ਼ਾ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ । ਇਸ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਰੀਬ 10 ਈ-ਰਿਕਸ਼ਾ ਚਾਲਕਾਂ ਦੇ ਚਲਾਨ ਕੱਟੇ ਗਏ । ਗੱਲਬਾਤ ਕਰਦਿਆਂ ਆਰ.ਟੀ.ਓ ਚਰਨਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸਾਹਮਣੇ ਆਇਆ ਕਿ ਕਈ ਈ-ਰਿਕਸ਼ਾ ਚਾਲਕ ਬਿਨਾਂ ਰਜਿਸਟਰੇਸ਼ਨ, ਬੀਮਾ, ਫਿਟਨੈੱਸ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਤੋਂ ਸੜਕਾਂ ’ਤੇ ਚੱਲ ਰਹੇ ਸਨ। ਉਨ੍ਹਾਂ ਸਾਰੇ ਈ-ਰਿਕਸ਼ਾ ਚਾਲਕਾਂ ਨੂੰ ਸਖ਼ਤ ਹਿਦਾਇਤ ਕੀਤੀ ਕਿ ਉਹ ਤੁਰੰਤ ਆਪਣੇ ਸਾਰੇ ਕਾਗ਼ਜ਼ਾਤ ਪੂਰੇ ਕਰਵਾਉਣ ਅਤੇ ਕਿਹਾ ਕਿ ਬਿਨਾਂ ਕਾਗ਼ਜ਼ਾਂ ਤੋਂ ਚੱਲ ਰਹੇ ਈ-ਰਿਕਸ਼ਾ ਕਾਰਨ ਆਮ ਲੋਕਾਂ ਨੂੰ ਕਾਫ਼ੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਦਸਾ ਹੋਣ ਦੀ ਸੂਰਤ ਵਿਚ ਯਾਤਰੀਆਂ ਨੂੰ ਬੀਮੇ ਦਾ ਲਾਭ ਨਹੀਂ ਮਿਲਦਾ । ਇਸ ਦੇ ਨਾਲ ਹੀ ਟੈਕਸ ਅਤੇ ਫ਼ੀਸਾਂ ਨਾ ਭਰਨ ਕਾਰਨ ਪੰਜਾਬ ਸਰਕਾਰ ਦੇ ਮਾਲੀਏ ਨੂੰ ਵੀ ਹਰ ਮਹੀਨੇ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਉਨ੍ਹਾਂ ਵਲੋਂ ਸ਼ਹਿਰ ਦੇ ਈ-ਰਿਕਸ਼ਾ ਡੀਲਰਾਂ ਨੂੰ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਡੀਲਰ ਗਾਹਕਾਂ ਨੂੰ ਸਿਰਫ਼ ਜ਼ੁਬਾਨੀ ਗੱਲਾਂ ਨਾ ਕਰਨ, ਸਗੋਂ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਹੀ ਈ-ਰਿਕਸ਼ਾ ਦੀ ਵਿਕਰੀ ਕਰਨ । ਹਰ ਈ-ਰਿਕਸ਼ਾ ਦੀ ਰਜਿਸਟਰੇਸ਼ਨ, ਨੰਬਰ ਪਲੇਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਗਾਹਕ ਨੂੰ ਸੌਂਪਣਾ ਡੀਲਰ ਦੀ ਜ਼ਿੰਮੇਵਾਰੀ ਹੈ। ਨਿਯਮ ਤੋੜਨ ਵਾਲੇ ਡੀਲਰਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨੀਰਜ ਕੁਮਾਰ ਜਗਤਾਰ ਸਿੰਘ ਗੁਰਮਨ ਦਰਸ਼ਨ ਸਿੰਘ, ਸੁਖਚੈਨ ਤੇ ਪ੍ਰਿਤਪਾਲ ਹਾਜ਼ਰ ਸਨ।
ਪਿਛਲੀ ਖ਼ਬਰ ਐਡਵੋਕੇਟ ਧਾਮੀ ਅਤੇ ਜਥੇਦਾਰ ਬਾਬਾ ਟੇਕ ਸਿੰਘ ਨੇ ਸੰਤ ਸਮਾਜ ਦੇ ਆਗੂਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ਪੱਤੀ ਸੋਹਲ ਵਿਖੇ ਸੰਸਦ ਮੈਂਬਰ ਮੀਤ ਹੇਅਰ ਨੇ ਵਾਟਰ ਵਰਕਸ ਦਾ ਉਦਘਾਟਨ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।