14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਰਾਮਪਾਲ ਸ਼ਾਹਪੁਰੀ ਦੀ ਪੁਸਤਕ ‘ਬੀਜ ਅੰਦਰਲਾ ਜੰਗਲ’ ਉੱਪਰ ਗੋਸ਼ਟੀ ਅਤੇ ਸਨਮਾਨ ਸਮਾਰੋਹ ਕਰਵਾਇਆ

ਅਜੀਤ ਡੈਸਕ 08-07-2026
ਬਰਨਾਲਾ, 7 ਜੁਲਾਈ (ਅਸ਼ੋਕ ਭਾਰਤੀ)-ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਵਲੋਂ ਸਾਹਿਤਕ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਕਰਵਾਇਆ ਗਿਆ। ਜਿਸ ਵਿਚ ਸਭਾ ਵਲੋਂ ਡਾ: ਰਾਮਪਾਲ ਸ਼ਾਹਪੁਰੀ ਦੇ ਕਾਵਿ ਸੰਗ੍ਰਹਿ ਬੀਜ ਅੰਦਰਲਾ ਜੰਗਲ ਉਪਰ ਗੋਸ਼ਟੀ ਕਰਵਾਈ ਗਈ ਜਿਸ ’ਤੇ ਡਾ: ਧਰਮਿੰਦਰ ਸਿੰਘ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਜ਼ਿੰਦਗੀ ਦੇ ਸੰਘਰਸ਼ ਦੀ ਸ਼ਾਇਰੀ ਸਿਰਲੇਖ ਹੇਠ ਪੇਪਰ ਪੜ੍ਹਿਆ। ਬਹਿਸ ਦਾ ਆਰੰਭ ਤੇਜਾ ਸਿੰਘ ਤਿਲਕ ਹੁਰਾਂ ਨੇ ਕਰਦਿਆਂ ਆਖਿਆ ਰਾਮਪਾਲ ਦੀ ਕਵਿਤਾ ਬੋਧਿਕ ਅਤੇ ਸੰਬੋਧਨ ਦੀ ਕਵਿਤਾ ਹੈ। ਡਾ: ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਕਵਿਤਾ ਪੂਰਨ ਸਿਰਜਣਾ ਕਰਦੀ ਹੈ। ਕਵਿਤਾ ਪਹਿਲਾਂ ਅੰਤਰਮੁਖੀ ਤੇ ਫਿਰ ਬਾਹਰਮੁਖੀ ਹੁੰਦੀ ਹੈ। ਡਾ: ਸੰਪੂਰਨ ਸਿੰਘ ਟੱਲੇਵਾਲੀਆ ਨੇ ਆਸ਼ਾਵਾਦੀ ਕਵਿਤਾ ਦੱਸਿਆ। ਕਹਾਣੀਕਾਰ ਪਵਨ ਪਰਿੰਦਾ ਨੇ ਵੀ ਵਿਚਾਰ ਪੇਸ਼ ਕੀਤੇ। ਸਾਹਿੱਤ ਅਕਾਦਮੀ ਬਾਲ ਸਾਹਿੱਤ ਪੁਰਸਕਾਰ ਵਿਜੇਤਾ ਤਰਸੇਮ ਸ਼ਾਇਰ ਨੇ ਆਖਿਆ ਕਿ ਕਵਿਤਾ ਸੰਵੇਦਨਸ਼ੀਲ ਦਿਲ ਦੀ ਗੱਲ ਹੈ। ਹਨੇਰੇ ਤੋਂ ਚਾਨਣ ਵੱਲ ਲਿਜਾਣਾ ਕਵਿਤਾ ਹੁਨਰ ਹੁੰਦਾ ਹੈ। ਕਵੀ ਮਨੋਵਿਗਿਆਨਕ ਹੁੰਦਾ ਹੈ। ਸਮਾਗਮ ਦੌਰਾਨ ਸਭਾ ਦੇ ਬਾਨੀ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਦੀ ਸੱਜਰੀ ਆਲੋਚਨਾ ਪੁਸਤਕ ਗੱਲ ਕਹਾਣੀਆਂ ਦੀ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਦੂਜੇ ਹਿੱਸੇ ਵਿਚ ਸਭਾ ਵਲੋਂ ਪ੍ਰੋ: ਗਿਆਨੀ ਦਿੱਤ ਸਿੰਘ ਪੱਤਰਕਾਰੀ ਪਹਿਲਾ ਸਨਮਾਨ ਰੋਜ਼ਾਨਾ ਚੜ੍ਹਦੀ ਕਲਾ ਟਾਈਮ ਟੀ.ਵੀ. ਦੇ ਬਿਊਰੋ ਚੀਫ਼ ਅਤੇ ਸੀਨੀਅਰ ਪੱਤਰਕਾਰ ਬਘੇਲ ਸਿੰਘ ਧਾਲੀਵਾਲ ਨੂੰ ਭੇਟ ਕੀਤਾ ਗਿਆ। ਧਾਲੀਵਾਲ ਨੇ ਕਿਹਾ ਕਿ ਇਸ ਸਨਮਾਨ ਨਾਲ ਉਨ੍ਹਾਂ ਦੀ ਹੋਰ ਜ਼ਿੰਮੇਵਾਰੀ ਵੱਧ ਗਈ ਹੈ। ਸਮਾਗਮ ਦੇ ਅਗਲੇ ਪੜਾਅ ਵਿਚ ਸ਼ਹੀਦ ਭਾਈ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਨੂੰ ਸਮਰਪਿਤ ਕਵੀ ਦਰਬਾਰ ਵਿਚ ਹਾਕਮ ਸਿੰਘ ਰੂੜੇਕੇ, ਰਾਮ ਸਰੂਪ ਸ਼ਰਮਾ, ਪਾਲ ਸਿੰਘ ਲਹਿਰੀ, ਮਨਦੀਪ ਕੁਮਾਰ, ਚਤਿੰਦਰ ਰੁਪਾਲ, ਪਰਮਜੀਤ ਸਿੰਘ ਰਾਜਗੜ੍ਹ, ਡਾ: ਅਮਨਦੀਪ ਸਿੰਘ ਟੱਲੇਵਾਲੀਆ, ਡਾ. ਸੋਹਣ ਸਿੰਘ ਮਾਝੀ ਚਰਨ ਸਿੰਘ ਸਿੱਧੂ, ਉਜਾਗਰ ਸਿੰਘ ਮਾਨ, ਸਰੂਪ ਚੰਦ ਹਰੀਗੜ੍ਹ, ਨਰਿੰਦਰ ਕੌਰ ਸਿੱਧੂ ਆਦਿ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸੁਦਰਸ਼ਨ ਕੁਮਾਰ, ਬਲਜੀਤ ਸਿੰਘ ਸਿੱਧੂ, ਸਰਿਤਾ ਰਾਣੀ, ਸਰਜਿੰਦਰ ਸਿੰਘ, ਮੇਜਰ ਸਿੰਘ ਗਿੱਲ, ਡਾ: ਬਲਵਿੰਦਰ ਕੌਰ, ਜੈਸਮੀਨ ਕੌਰ, ਰਾਮ ਸਿੰਘ ਬੀਹਲਾ, ਕਰਮਿੰਦਰ ਸਿੰਘ, ਜੁਪਿੰਦਰ ਸਿੰਘ, ਕੁਲਰੌਨਕ ਸਿੰਘ, ਅਮਜਦ ਖ਼ਾਨ, ਹਮੀਰ ਸਿੰਘ ਅਤੇ ਅਵਤਾਰ ਸਿੰਘ ਰਾਏਸਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਟਰੇਡਰਜ਼ ਕਮਿਸ਼ਨ ਤਹਿਤ ਵਪਾਰੀਆਂ ਤੇ ਦੁਕਾਨਦਾਰਾਂ ਨਾਲ ਮੀਟਿੰਗ ਅਗਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ 10 ਦੀ ਚੰਡੀਗੜ੍ਹ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਪਿੰਡ-ਪਿੰਡ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।