05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੁਨਾਮ ’ਚ ਲੀਗਲ ਏਡ ਡਿਫੈਂਸ ਕੌਂਸਲ ਦੇ ਵਿਰੋਧ ਵਿਚ ਵਕੀਲਾਂ ਵਲੋਂ ਲਗਾਤਾਰ ਹੜਤਾਲ

ਅਜੀਤ ਡੈਸਕ 22-07-2026

ਸੁਨਾਮ ਊਧਮ ਸਿੰਘ ਵਾਲਾ, 21 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਬਾਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਕਰਨਵੀਰ ਵਸਿਸ਼ਟ ਦੀ ਅਗਵਾਈ ਵਿਚ ਸੰਯੁਕਤ ਐਕਸ਼ਨ ਕਮੇਟੀ ਦੇ ਸੱਦੇ ਤੇ ਲੀਗਲ ਏਡ ਡਿਫੈਂਸ ਕੌਂਸਲ (ਐਲ ਏ ਡੀ ਸੀ) ਦੇ ਵਿਰੋਧ ਵਿਚ ਅੱਜ ਗਿਆਰਵੇਂ ਦਿਨ ਆਪਣਾ ਕੰਮਕਾਜ ਠੱਪ ਕਰਕੇ ਸਥਾਨਕ ਕੋਰਟ ਕੰਪਲੈਕਸ ਦੇ ਬਾਹਰ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਐਡਵੋਕੇਟ ਤੇਜਪਾਲ ਭਾਰਦਵਾਜ, ਬਿਕਰਮਜੀਤ ਸਿੰਘ ਗੁਰਾਇਆ,ਤਰਲੋਕ ਸਿੰਘ ਭੰਗੂ, ਹਰਿੰਦਰ ਸਿੰਘ ਲਾਲੀ,ਪਰਮਿੰਦਰ ਸਿੰਘ ਸੂਚ, ਮਨਜੀਤ ਸਿੰਘ ਖੁਰਮੀ ਆਦਿ ਨੇ ਕਿਹਾ ਕਿ ਸਰਕਾਰ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਲਾਗੂ ਕਰਕੇ ਵਕੀਲ ਭਾਈਚਾਰੇ ਨੂੰ ਬੇਰੁਜ਼ਗਾਰ ਕਰਨ ਤੇ ਤੁਲੀ ਹੋਈ ਕਿਉਂਕਿ ਥਾਂ-ਥਾਂ ਤੇ ਨਿਆਂਇਕ ਅਤੇ ਮਾਲ ਅਦਾਲਤਾਂ ਸਥਾਪਿਤ ਹੋਣ ਕਾਰਨ ਉਨ੍ਹਾਂ ਦਾ ਕੰਮਕਾਜ ਪਹਿਲਾਂ ਹੀ ਠੱਪ ਹੋਇਆ ਪਿਆ ਹੈ।ਜਿਸ ਕਾਰਨ ਉਹ ਵਿਹਲੇ ਬੈਠਣ ਲਈ ਮਜਬੂਰ ਹਨ। ਉਨ੍ਹਾਂ ਸਰਕਾਰ ਤੋਂ ਲੀਗਲ ਏਡ ਡਿਫੈਂਸ ਕੌਂਸਲ ਸਕੀਮ ਵਾਪਸ ਲੈਣ ਦੀ ਮੰਗ ਕਰਦਿਆਂ ਸੂਬੇ ਦੀਆਂ ਬਾਰ ਐਸੋਸੀਏਸ਼ਨਾਂ ਨੂੰ ਇਕਜੁੱਟ ਹੋਕੇ ਸੰਘਰਸ਼ ਵਿੱਢਣ ਦੀ ਅਪੀਲ ਵੀ ਕੀਤੀ।ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਲੀਗਲ ਏਡ ਡਿਫੈਂਸ ਕੌਂਸਲ (ਐਲ ਏ ਡੀ ਸੀ) ਸਕੀਮ ਲਾਗੂ ਨਹੀ ਹੋਣ ਦੇਣਗੇ।ਇਸ ਮੌਕੇ ਐਡਵੋਕੇਟ ਪ੍ਰਦੀਪ ਸਿੰਘ ਛਾਹੜ,ਮਲਕੀਤ ਸਿੰਘ ਅਬਦਾਲ,ਕੁਲਵੰਤ ਸਿੰਘ,ਵਿਵੇਕ ਕੁਮਾਰ ਸਿੰਗਲਾ,ਬੀਰ ਪ੍ਰਸਾਦ ਵਰਮਾ,ਸਤਨਾਮ ਸਿੰਘ ਜਵੰਧਾ,ਗੁਰਮੁੱਖ ਸਿੰਘ,ਸਾਹਿਲ ਬਾਂਸਲ,ਰਿਸ਼ੀ ਭਗਰੀਆ, ਗੁਰਚਰਨ ਸਿੰਘ ਚੰਨਾ, ਬੂਟਾ ਸਿੰਘ ਅਤੇ ਸ਼ਮੀਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦੀ ਗੱਲ ਸੁਣੀ ਜਾਵੇ-‘ਆਪ’ ਆਗੂ ਅਗਲੀ ਖ਼ਬਰ ਬੀਕੇਯੂ ਉਗਰਾਹਾਂ ਬਲਾਕ ਦਿੜ੍ਹਬਾ ਵੱਲੋਂ 22 ਨੂੰ ਟੋਲ਼ ਪਲਾਜ਼ੇ ਪਰਚੀ ਮੁਕਤ ਸਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।