06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸੰਵਿਧਾਨ ਦੇ ਰਾਖੇ ਸੰਸਥਾ (ਪੰਜਾਬ) ਵਲੋਂ ਸਫ਼ਾਈ ਸੇਵਕਾਂ ਉੱਪਰ ਕੀਤੇ ਸਰਕਾਰੀ ਜਬਰ ਦੀ ਨਿਖੇਧੀ

ਅਜੀਤ ਡੈਸਕ 27-07-2026
ਹੰਡਿਆਇਆ, 26 ਜੁਲਾਈ (ਪੱਤਰ ਪ੍ਰੇਰਕ)-ਬਰਨਾਲਾ ਵਿਖੇ ਸਫ਼ਾਈ ਸੇਵਕਾਂ ਉਪਰ ਕੀਤੇ ਜਬਰ ਵਿਰੁੱਧ ਸੰਵਿਧਾਨ ਦੇ ਰਾਖੇ ਸੰਸਥਾ (ਪੰਜਾਬ) ਵਲੋਂ ਵਹਿਸ਼ੀ ਜਬਰ ਕਰਨ ’ਤੇ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁਖੀ ਗੁਰਜੀਤ ਸਿੰਘ ਖੁੱਡੀ, ਸਕੱਤਰ ਜਨਰਲ ਚੰਚਲ ਸਿੰਘ, ਕਾਨੂੂੰਨੀ ਸਲਾਹਕਾਰ ਐਡਵੋਕੇਟ ਕੁਲਵੰਤ ਸਿੰਘ ਧਿੰਗੜ ਤੇ ਐਡਵੋਕੇਟ ਸੁਰਿੰਦਰਪਾਲ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਮਲਕੀਤ ਸਿੰਘ ਧਨੌਲਾ ਖ਼ੁਰਦ, ਜਨਰਲ ਸਕੱਤਰ ਡਾ: ਕੁਲਦੀਪ ਸਿੰਘ ਹੰਡਿਆਇਆ ਤੇ ਅਮਨਦੀਪ ਸਿੰਘ ਕੱਟੂ, ਗੁਰਵਿੰਦਰਪਾਲ ਸਿੰਘ ਖੁੱਡੀ ਨੇ ਕਿਹਾ ਕਿ ਜਿਵੇਂ ਬਰਨਾਲਾ ਪੁਲਿਸ ਨੇ ਸਫ਼ਾਈ ਸੇਵਕ ਮਰਦ ਔਰਤਾਂ ਦੀ ਕੁੱਟਮਾਰ ਕੀਤੀ ਹੈ। ਉਹ ਅੰਗਰੇਜ਼ ਸਰਕਾਰ ਨੂੰ ਵੀ ਮਾਤ ਪਾਉਂਦੀ ਹੈ। ਉਨ੍ਹਾਂ ਨੂੰ ਜ਼ਖ਼ਮੀ ਕਰਨ ਉਪਰੰਤ ਵੀ ਘੇਰ-ਘੇਰ ਕੇ ਅਤੇ ਧਰਮਸ਼ਾਲਾ ਵਿਚੋਂ ਕੱਢ ਕੇ ਪਸ਼ੂਆਂ ਵਾਂਗੂ ਕੱਟਦੇ ਰਹੇ। ਨਿਹੱਥਿਆਂ ਦੀ ਕੁੱਟਮਾਰ ਕਰਨਾ ਤਾਨਾਸ਼ਾਹੀ ਵਹਿਸ਼ੀ ਸਰਕਾਰ ਦਾ ਕਾਰਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ, ਬਣਦਾ ਇਲਾਜ ਕਰਵਾਇਆ ਜਾਵੇ।
ਪਿਛਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਵਲੋਂ ਪੰਜਾਬੀ ਸਾਹਿਤ ਸਭਾ ਨੂੰ 20 ਹਜ਼ਾਰ ਰੁਪਏ ਦੀ ਗ੍ਰਾਂਟ ਦਿੱਤੀ ਅਗਲੀ ਖ਼ਬਰ -ਮਾਮਲਾ ਪਿੰਡ ਪੱਖੋਕੇ ਤੋਂ 90 ਰੁੱਖਾਂ ਦੀ ਨਾਜਾਇਜ਼ ਕਟਾਈ ਦਾ- ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਸਰਪੰਚ ਸਮੇਤ 9 ਉੱਚ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।