06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਟੇਰਿੰਗ ਜਾਮ ਹੋ ਜਾਣ ਕਾਰਨ ਮੋਬਾਈਲ ਕਰੇਨ ਡਵਾਈਡਰ ’ਤੇ ਚੜ੍ਹੀ, ਜਾਨੀ ਨੁਕਸਾਨ ਤੋਂ ਬਚਾਅ

ਅਜੀਤ ਡੈਸਕ 27-07-2026

ਤਪਾ ਮੰਡੀ, 26 ਜੁਲਾਈ (ਪ੍ਰਵੀਨ ਗਰਗ)-ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਡੇਰਾ ਬਾਬਾ ਇੰਦਰ ਦਾਸ ਦੇ ਸਾਹਮਣੇ ਸਥਿਤ ਧਰਮ-ਕੰਡੇ ਨੇੜੇ ਇੱਕ ਮੋਬਾਈਲ ਕਰੇਨ ਦਾ ਸਟੇਅਰਿੰਗ ਅਚਾਨਕ ਜਾਮ ਹੋ ਜਾਣ ਕਾਰਨ ਉਹ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ’ਤੇ ਚੜ੍ਹ ਗਈ। ਇਸ ਹਾਦਸੇ ਦੌਰਾਨ ਬਿਜਲੀ ਦੇ ਖੰਭੇ ਅਤੇ ਡਿਵਾਈਡਰ ’ਤੇ ਲੱਗੀਆਂ ਲੋਹੇ ਦੀਆਂ ਗਰਿਲਾਂ ਦਾ ਭਾਰੀ ਨੁਕਸਾਨ ਹੋਇਆ। ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮੋਬਾਈਲ ਕਰੇਨ ਦੇ ਚਾਲਕ ਬਲਵਿੰਦਰ ਸਿੰਘ ਵਾਸੀ ਗੁਰਦਾਸਪੁਰ ਆਪਣੇ ਸਾਥੀ ਆਕਾਸ਼ਦੀਪ ਨਾਲ ਮੋਬਾਈਲ ਕਰੇਨ ’ਚ ਸਵਾਰ ਹੋ ਕੇ ਬਠਿੰਡਾ ਤੋਂ ਬਰਨਾਲਾ ਵੱਲ ਜਾ ਰਹੇ ਸਨ। ਜਦੋਂ ਉਹ ਘੜੈਲੀ ਚੌਂਕ ’ਚ ਬਣੇ ਓਵਰਬ੍ਰਿਜ ਤੋਂ ਹੇਠਾਂ ਉੱਤਰੇ ਤਾਂ ਅਚਾਨਕ ਮੋਬਾਈਲ ਕਰੇਨ ਦਾ ਸਟੇਅਰਿੰਗ ਜਾਮ ਹੋ ਗਿਆ ਅਤੇ ਕਰੇਨ ਬੇਕਾਬੂ ਹੋ ਕੇ ਡਵਾਈਡਰ ਤੇ ਜਾ ਚੜ੍ਹੀ, ਜਿਸ ਕਾਰਨ ਡਵਾਈਡਰ ’ਤੇ ਲੱਗੀਆਂ ਲੋਹੇ ਦੀਆਂ ਗਰਿਲਾਂ, ਆਰ.ਸੀ.ਸੀ. ਸਲੈਬ ਅਤੇ ਬਿਜਲੀ ਦੇ ਖੰਭਿਆਂ ਦਾ ਭਾਰੀ ਨੁਕਸਾਨ ਹੋ ਗਿਆ, ਜਦ ਕਿ ਕਰੇਨ ’ਚ ਸਵਾਰ ਵਿਅਕਤੀਆਂ ਦਾ ਬਚਾਅ ਰਿਹਾ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਐਨਾ ਜ਼ਿਆਦਾ ਭਿਆਨਕ ਸੀ, ਕਰੇਨ ਕਾਰਨ ਲੋਹੇ ਦੀਆਂ ਗਰਿਲਾਂ ਦਾ ਚੂਰਾ ਹੋ ਗਿਆ, ਅਗਰ ਕਰੇਨ ਡਵਾਈਡਰ ’ਤੇ ਨਾ ਚੜ੍ਹਦੀ ਤਾਂ ਕਾਫੀ ਭਿਆਨਕ ਹਾਦਸਾ ਵਾਪਰ ਸਕਦਾ ਸੀ। ਹਾਦਸੇ ਦਾ ਪਤਾ ਲੱਗਦੇ ਹੀ ਤਪਾ ਪੁਲਿਸ ਦੇ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ ਸਨ।

ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਕਾਲਜ ਭਦੌੜ ਦੀ ਐੱਮ.ਏ. ਪੰਜਾਬੀ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪਿੰਡ ਖੁੱਡੀ ਖ਼ੁਰਦ ਨੂੰ ਜਾਂਦੀ ਸੜਕ 8 ਮਹੀਨਿਆਂ ਤੋਂ ਨਾ ਬਣਾਉਣ ਕਾਰਨ ਵਾਸੀਆਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।