06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸ਼ਹਿਣਾ ਵਿਖੇ 27ਵਾਂ ਕਾਰਗਿਲ ਵਿਜੇ ਦਿਵਸ ਮਨਾਇਆ

ਅਜੀਤ ਡੈਸਕ 27-07-2026
ਸ਼ਹਿਣਾ, 26 ਜੁਲਾਈ (ਸੁਰੇਸ਼ ਗੋਗੀ)-ਸਾਬਕਾ ਸੈਨਿਕ ਵੈੱਲਫੇਅਰ ਐਸੋਸੀਏਸ਼ਨ ਬਰਨਾਲਾ ਵਲੋਂ 27ਵਾਂ ਕਾਰਗਿਲ ਵਿਜੇ ਦਿਵਸ ਸ਼ਹੀਦੀ ਸੈਨਿਕ ਸਮਾਰਕ ਸ਼ਹਿਣਾ ਵਿਖੇ ਮਨਾਇਆ ਗਿਆ। ਬਲਾਕ ਬਰਨਾਲਾ, ਮਹਿਲ ਕਲਾਂ ਅਤੇ ਬਲਾਕ ਸ਼ਹਿਣਾ ਵਿਚੋਂ ਵੱਡੀ ਗਿਣਤੀ ਵਿਚ ਸਾਬਕਾ ਸੈਨਿਕਾਂ ਨੇ ਸਮਾਗਮ ਵਿਚ ਹਾਜ਼ਰੀ ਭਰੀ ਅਤੇ ਸ਼ਹੀਦਾਂ ਦੇ ਬਣੇ ਵਾਰ ਮੈਮੋਰੀਅਲ ਉੱਪਰ ਫੁੱਲ ਮਲਾਵਾਂ ਭੇਟ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਉਪਰੰਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਟੇਜ ਸਕੱਤਰ ਦੀ ਭੂਮਿਕਾ ਨੰਬਰਦਾਰ ਸੁਰਜੀਤ ਸਿੰਘ ਵਿਧਾਤੇ ਵਲੋਂ ਨਿਭਾਈ ਗਈ। ਇਸ ਸਮੇਂ ਬੋਲਦਿਆਂ ਜਥੇਬੰਦੀ ਦੇ ਸਰਪ੍ਰਸਤ ਕੈਪਟਨ ਦਰਬਾਰਾ ਸਿੰਘ ਪੱਖੋਕੇ, ਸੂਬੇਦਾਰ ਮੇਜਰ ਜਰਨੈਲ ਸਿੰਘ ਸਹਿਜੜਾ, ਸੂਬੇਦਾਰ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ। ਉਨ੍ਹਾਂ ਦਾ ਨਾਮ ਦੁਨੀਆ ਦੇ ਨਕਸ਼ੇ ਤੋਂ ਸਦਾ ਲਈ ਮਿਟ ਜਾਂਦਾ ਹੈ। ਇਸ ਕਰ ਕੇ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ। ਅੱਠ ਸਿੱਖ ਰੈਜੀਮੈਂਟ ਤੋਂ ਕੈਪਟਨ ਰਣਜੀਤ ਸਿੰਘ ਦੀਵਾਨਾ ਨੇ ਕਾਰਗਿਲ ਦੀ ਜੰਗ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ, ਉਪਰੰਤ ਪਿੰਡ ਸ਼ਹਿਣਾ ਦੇ ਸਰਪੰਚ ਨਾਜਮ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਭੋਤਨਾ, ਸੂਬੇਦਾਰ ਮਹਿੰਦਰ ਸਿੰਘ ਸਿੱਧੂ, ਸੂਬੇਦਾਰ ਮੇਜਰ ਕਰਮਜੀਤ ਸਿੰਘ ਬਲਾਕ ਪ੍ਰਧਾਨ ਬਰਨਾਲਾ, ਸੂਬੇਦਾਰ ਮੇਜਰ ਹਰਜਿੰਦਰ ਸਿੰਘ ਅਲਕੜਾ, ਸੂਬੇਦਾਰ ਬਲਵਿੰਦਰ ਸਿੰਘ ਬਾਵਾ, ਸੂਬੇਦਾਰ ਬਲਵਿੰਦਰ ਸਿੰਘ ਝੰਮਟ, ਹੌਲਦਾਰ ਬਲਵੰਤ ਸਿੰਘ, ਸੂਬੇਦਾਰ ਗੁਰਦੀਪ ਸਿੰਘ ,ਹੌਲਦਾਰ ਸੰਤ ਸਿੰਘ, ਸੂਬੇਦਾਰ ਜਗਦੀਸ਼ ਸਿੰਘ ਜੰਗੀਆਣਾ ਬਲਾਕ ਪ੍ਰਧਾਨ ਸ਼ਹਿਣਾ, ਹੌਲਦਾਰ ਬੂਟਾ ਸਿੰਘ, ਸੂਬੇਦਾਰ ਕੁਲਦੀਪ ਸਿੰਘ ਤਾਜੋਕੇ, ਹੌਲਦਾਰ ਬਿੱਕਰ ਸਿੰਘ, ਧਰਮੀ ਫ਼ੌਜੀ ਹੌਲਦਾਰ ਸੁਰਜੀਤ ਸਿੰਘ, ਧਰਮੀ ਫ਼ੌਜੀ ਦਰਸ਼ਨ ਸਿੰਘ ਚੁੰਘਾ, ਨਾਇਬ ਸੂਬੇਦਾਰ ਮਨਜੀਤ ਸਿੰਘ ਜੈਮਲ ਸਿੰਘ ਵਾਲਾ, ਨੇਕ ਸਿੰਘ ਸ਼ਹਿਣਾ, ਬਸੰਤ ਰਾਮ ਸੂਬੇਦਾਰ, ਜਰਨੈਲ ਸਿੰਘ ਬੇਗੋਵਾਲ, ਹੌਲਦਾਰ ਗੁਰਲਾਲ ਸਿੰਘ, ਹੌਲਦਾਰ ਜਗਸੀਰ ਸਿੰਘ, ਸੂਬੇਦਾਰ ਬਹਾਦਰ ਸਿੰਘ ਸਹਿਜੜਾ, ਹੌਲਦਾਰ ਬਹਾਦਰ ਸਿੰਘ ਗਹਿਲ, ਸੂਬੇਦਾਰ ਗੁਰਦੇਵ ਸਿੰਘ ਦੀਵਾਨਾ, ਹੌਲਦਾਰ ਮੱਘਰ ਸਿੰਘ ਦੀਵਾਨਾ, ਹੌਲਦਾਰ ਰੂਪ ਸਿੰਘ ਦੀਵਾਨਾ, ਕੈਪਟਨ ਗੁਰਮੇਲ ਸਿੰਘ ਛਾਪਾ, ਸੂਬੇਦਾਰ ਗੁਰਜੰਟ ਸਿੰਘ ਛਾਪਾ, ਸੂਬੇਦਾਰ ਗੁਰਬਖ਼ਸ਼ ਸਿੰਘ ਛਾਪਾ, ਹੌਲਦਾਰ ਹਰਜੰਟ ਸਿੰਘ ਛਾਪਾ ਸਮੂਹ ਗ੍ਰਾਮ ਪੰਚਾਇਤ ਸ਼ਹਿਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਅਤੇ ਨਗਰ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਕਾਲਜ ਭਦੌੜ ਦੀ ਐੱਮ.ਏ. ਪੰਜਾਬੀ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।