ਬਰਨਾਲਾ, 27 ਜੁਲਾਈ (ਨਰਿੰਦਰ ਅਰੋੜਾ)-ਸ੍ਰੀ ਨਵ-ਦੁਰਗਾ ਜਾਗਰਣ ਕਮੇਟੀ ਬਰਨਾਲਾ ਵਲੋਂ ਜਗਤ ਜਨਣੀ ਮਾਂ ਭਗਵਤੀ ਦੀ ਅਪਾਰ ਕਿਰਪਾ ਨਾਲ 9ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਸਮੂਹ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਪੁਰਾਣੀ ਰਾਧਾ ਸਵਾਮੀ ਵਾਲੀ ਗਲੀ, ਜੰਡਾਂ ਵਾਲਾ ਰੋਡ, ਬਰਨਾਲਾ ਵਿਖੇ ਕਰਵਾਇਆ ਗਿਆ। ਰਾਤ 8:00 ਵਜੇ ਗੋਲਡੀ ਗਰਗ ਸਮੂਹ ਪਰਿਵਾਰ ਵਲੋਂ ਮਾਂ ਦਾ ਪੂਜਨ ਕੀਤਾ ਗਿਆ। ਇਸ ਤੋਂ ਬਾਅਦ ਰਾਤ 8:30 ਵਜੇ ਜੋਤੀ ਪ੍ਰਚੰਡ ਸਾਬਕਾ ਮੁੱਖ ਮੰਤਰੀ ਸ: ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਅਤੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਸਿਮਰਪ੍ਰਤਾਪ ਸਿੰਘ ਬਰਨਾਲਾ ਅਤੇ ਜਤਿੰਦਰ ਜਿੰਮੀ ਵਲੋਂ ਕੀਤੀ ਗਈ। ਰਾਤ ਭਰ ਮਸ਼ਹੂਰ ਭਜਨ ਗਾਇਕ ਵਿਕਰਮ ਰਾਠੌਰ ਬਰਨਾਲਾ ਵਾਲੇ ਨੇ ਮਾਂ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਜਨਾਂ ਅਤੇ ਜੈਕਾਰਿਆਂ ਨਾਲ ਸਾਰਾ ਪੰਡਾਲ ਭਗਤੀਮਈ ਹੋ ਗਿਆ। ਸਵੇਰੇ 5:00 ਵਜੇ ਭੋਗ ਅਤੇ ਆਰਤੀ ਨਾਲ ਜਾਗਰਣ ਦਾ ਸਮਾਪਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੋਹਿਤ ਜਿੰਦਲ (ਪਾਣੀ ਵਾਲੇ), ਚੇਅਰਮੈਨ ਸ਼ੇਖਰ ਗਰਗ ਅਤੇ ਕਮੇਟੀ ਮੈਂਬਰ ਤਰਸੇਮ ਲਾਲ, ਪੰਕਜ ਗੋਇਲ, ਰਾਕੇਸ਼ ਅਰੋੜਾ,ਅਸ਼ੋਕ, ਜਨਕ ਰਾਜ, ਅਜੇ, ਪੰਕਜ ਗਰਗ, ਲੱਕੀ ਮਿੱਤਲ, ਸ਼ਿਵ ਕੁਮਾਰ ਸ਼ਰਮਾ, ਮੁਕੇਸ਼, ਪਵਨ ਕੁਮਾਰ, ਵਿਜੇ, ਮੋਨੂੰ, ਹਨੀ ਬਤਰਾ, ਦੀਪੂ, ਗਣਪਤ ਰਾਏ ਬਾਂਸਲ ਆਦਿ ਹਾਜ਼ਰ ਸਨ।