ਸ਼ਹਿਣਾ, 31 ਜੁਲਾਈ (ਸੁਰੇਸ਼ ਗੋਗੀ)-ਮੌੜ ਨਾਭਾ ਅਤੇ ਮੌੜ ਪਟਿਆਲਾ ਦੀ ਪੰਚਾਇਤ ਵਲੋਂ ਜੰਡ ਵਾਲੀ ਧਰਮਸ਼ਾਲਾ ਦਾ ਲੈਂਟਰ ਪਾਇਆ ਗਿਆ। ਇਸ ਸਮੇਂ ਮਲਕੀਤ ਸਿੰਘ ਸਰਪੰਚ ਮੌੜ ਨਾਭਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਸਰਵਪੱਖੀ ਵਿਕਾਸ ਕਾਰਜਾਂ ਲਈ ਆਈਆਂ ਗ੍ਰਾਂਟਾਂ ਤਹਿਤ ਧਰਮਸ਼ਾਲਾ ਦਾ ਕੰਮ ਆਰੰਭ ਕੀਤਾ ਗਿਆ ਸੀ। ਜਿਸ ਦਾ ਅੱਜ ਲੈਂਟਰ ਪਾਇਆ ਜਾ ਚੁੱਕਿਆ ਹੈ। ਇਸ ਮੌਕੇ ਜੱਗਾ ਗੁੰਮਟੀ ਮੈਂਬਰ, ਜਗਰਾਜ ਸਿੰਘ ਗਾਜਾ ਮੈਂਬਰ, ਅਜਮੇਰ ਕੌਰ ਸਰਪੰਚ ਮੌੜ ਪਟਿਆਲਾ, ਜਿੰਦਰ ਸਿੰਘ, ਸੇਵਕ ਸਿੰਘ ਮੈਂਬਰ, ਮੱਘਰ ਸਿੰਘ, ਡਾ: ਰਾਜ ਕੁਮਾਰ ਅਤੇ ਸੀਰਾ ਮੌੜ ਪ੍ਰਧਾਨ ਲੋਕ ਭਲਾਈ ਕਲੱਬ ਰਜਿ ਮੌੜਾਂ, ਨੈਬ ਸਿੰਘ ਮੈਂਬਰ ਗੁਰਵਿੰਦਰ ਸਿੰਘ ਕਲੱਬ ਪ੍ਰਧਾਨ ਆਦਿ ਹਾਜ਼ਰ ਸਨ।