02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪਿੰਡ ਚੂੰਘਾ ਦੇ ਕਿਸਾਨਾਂ ਨੂੰ ਤਿੰਨ ਦਹਾਕੇ ਬਾਅਦ ਮਿਲਿਆ ਨਹਿਰੀ ਪਾਣੀ

ਅਜੀਤ ਡੈਸਕ 01-08-2026
ਟੱਲੇਵਾਲ, 31 ਜੁਲਾਈ (ਸੋਨੀ ਚੀਮਾ)-ਵਿਧਾਨ ਸਭਾ ਹਲਕਾ ਮਹਿਲ ਕਲ੍ਹਾਂ ਦੇ ਪਿੰਡ ਚੂੰਘਾ ਵਿਚ 30 ਸਾਲਾਂ ਬਾਅਦ ਨਹਿਰੀ ਪਾਣੀ ਪਹੁੰਚਣ ’ਤੇ ਕਿਸਾਨਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਦੀਪਾ ਸੀਨੀਅਰ ਆਗੂ ਅਤੇ ਗੁਰਪ੍ਰੀਤ ਸਿੰਘ ਚੁੰਘਾ ਸੀਨੀਅਰ ਆਗੂ ਨੇ ਦੱਸਿਆ ਕਿ ਪਿੰਡ ਚੂੰਘਾ ਭਾਵੇਂ ਕਿ ਨਹਿਰ ਦੇ ਨਾਲ ਲੱਗਦਾ ਪਿੰਡ ਹੈ, ਪਰ ਲੰਬੇ ਸਮੇਂ ਤੋਂ ਪਿੰਡ ਦੇ ਕਿਸਾਨ ਨਹਿਰੀ ਪਾਣੀ ਦੀ ਸਹੂਲਤ ਤੋਂ ਦੂਰ ਸਨ। ਜਿਸ ਦੇ ਚੱਲਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਉਚੇਚੇ ਯਤਨਾ ਸਦਕਾ ਚੰਨਣਵਾਲ ਤੋਂ ਵਾਇਆ ਭੋਤਨਾ ਅੰਡਰ ਗਰਾਉਂਡ ਰਾਹੀਂ ਚੂੰਘਾ ਮਾਈਨਰ ਤੱਕ ਨਹਿਰੀ ਪਾਣੀ ਪਹੁੰਚਦਾ ਹੋ ਸਕਿਆ ਹੈ। ਜਿਸ ਦੇ ਚੱਲਦਿਆਂ ਦੋ ਮੋਘੇ ਇਕ ਪਿੰਡ ਚੂੰਘਾ ਅਤੇ ਸ਼ਹਿਣਾ ਨੂੰ ਮੁਹੱਈਆ ਹੋ ਗਿਆ। ਜਿਸ ਨਾਲ 2 ਹਜ਼ਾਰ ਏਕੜ ਦੇ ਕਰੀਬ ਕਿਸਾਨਾਂ ਦੀ ਫ਼ਸਲ ਹੁਣ ਨਹਿਰੀ ਪਾਣੀ ਦਾ ਲਾਹਾ ਲੈ ਸਕੇਗੀ। ਪਿੰਡ ਵਾਸੀਆਂ ਅਤੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਸਰਾਹਿਆ ਗਿਆ ਅਤੇ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਗੂਆਂ ਨੇ ਕਿਹਾ ਕਿ ਉਕਤ ਨਹਿਰੀ ਪਾਣੀ ਨਾਲ ਫ਼ਸਲਾਂ ਨੂੰ ਪਾਣੀ ਦੇਣ ਲਈ ਟਿਊਬਵੈੱਲਾਂ ’ਤੇ ਨਿਰਭਰਤਾ ਘਟੇਗੀ ਅਤੇ ਨਹਿਰੀ ਪਾਣੀ ਦੀ ਵਰਤੋਂ ਨਾਲ ਪਾਣੀ ਦਾ ਡਿਗਦਾ ਪੱਧਰ ਬਚੇਗਾ। ਇਸ ਮੌਕੇ ਰਘਵੀਰ ਸਿੰਘ ਠੇਕੇਦਾਰ, ਲਖਵੀਰ ਸਿੰਘ ਮੁਨਸ਼ੀ, ਜੋਗਿੰਦਰ ਸਿੰਘ ਪੰਚ, ਸੁਰਜੀਤ ਸਿੰਘ ਪੰਚ, ਕੁਲਵਿੰਦਰ ਕੌਰ ਪੰਚ, ਲਾਭ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਜਸਦੀਪ ਸਿੰਘ ਸਿੱਧੂ, ਜਗਨੈਬ ਸਿੰਘ, ਅਰਸ਼ਦੀਪ ਸਿੰਘ, ਗੁਰਜੰਟ ਸਿੰਘ, ਗੁਰਭਗਤ ਸਿੰਘ, ਜਰਨੈਲ ਸਿੰਘ ਸਿੱਧੂ, ਮੇਜਰ ਸਿੰਘ, ਪ੍ਰਦੀਪ ਸਿੰਘ, ਮੇਘ ਰਾਜ, ਸੁਖਵੰਤ ਸਿੰਘ, ਬੋਗਾ ਸਿੰਘ ਨੰਬਰਦਾਰ, ਜੰਗ ਸਿੰਘ, ਸਤਨਾਮ ਸਿੰਘ, ਨਛੱਤਰ ਸਿੰਘ, ਜਰਨੈਲ ਸਿੰਘ ਰਾਜਾ, ਹਰਦੇਵ ਸਿੰਘ ਮੰਡੇਰ, ਦਿਲਜੀਤ ਸਿੰਘ, ਗੁਰਪ੍ਰੀਤ ਸਿੰਘ, ਮਲਕੀਤ ਸਿੰਘ, ਬਲਵੀਰ ਸਿੰਘ, ਜਗਸੀਰ ਸਿੰਘ, ਹਰਮੇਸ਼ ਲਾਲ, ਗੁਰਚਰਨ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ ਮਾਣਕ, ਹਰਬੰਸ ਸਿੰਘ, ਜੁਗਰਾਜ ਸਿੰਘ ਸਿੱਧੂ, ਅਜਮੇਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਤਪਾ ਤੋਂ ਕਾਂਵੜੀਏ ਗੰਗੋਤਰੀ ਧਾਮ ਵਿਖੇ ਹੋਏ ਨਤਮਸਤਕ ਅਗਲੀ ਖ਼ਬਰ ਜੰਡ ਵਾਲੀ ਧਰਮਸ਼ਾਲਾ ਦਾ ਲੈਂਟਰ ਪਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।