02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਇੰਡੀਅਨ ਐਕਸ ਸਰਵਿਸ ਲੀਗ ਜ਼ਿਲ੍ਹਾ ਬਰਨਾਲਾ ਵਲੋਂ ਕਾਰਗਿਲ ਵਿਜੈ ਦਿਵਸ ਮਨਾਇਆ

ਅਜੀਤ ਡੈਸਕ 01-08-2026
ਬਰਨਾਲਾ, 31 ਜੁਲਾਈ (ਅਸ਼ੋਕ ਭਾਰਤੀ)-ਇੰਡੀਅਨ ਐਕਸ ਸਰਵਿਸ ਲੀਗ ਜ਼ਿਲ੍ਹਾ ਬਰਨਾਲਾ ਵਲੋਂ ਕਾਰਗਿਲ ਵਿਜੈ ਦਿਵਸ ਗੁਰਦੁਆਰਾ ਸਿੰਘ ਸਭਾ ਬਰਨਾਲਾ ਵਿਖੇ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਖਵੀਰ ਸਿੰਘ ਤੇ ਸਮੂਹ ਸਾਬਕਾ ਫ਼ੌਜੀਆਂ ਵਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਸਾਬਕਾ ਫ਼ੌਜੀਆਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਕੁੱਝ ਸਮੱਸਿਆਵਾਂ ਮੌਕੇ ’ਤੇ ਹੀ ਹੱਲ ਕਰ ਦਿੱਤੀਆਂ ਗਈਆਂ। ਇਸ ਕੈਪਟਨ ਸੁਖਜੀਤ ਸਿੰਘ, ਕੈਪਟਨ ਗੁਰਦਰਸ਼ਨ ਸਿੰਘ, ਸੂਬੇਦਾਰ ਕਾਕਾ ਸਿੰਘ, ਸੂਬੇਦਾਰ ਸਾਧੂ ਸਿੰਘ, ਸੂਬੇਦਾਰ ਹਰਬੰਸ ਸਿੰਘ, ਸੂਬੇਦਾਰ ਕਰਮ ਸਿੰਘ, ਸੂਬੇਦਾਰ ਸੁਖਦੇਵ ਸਿੰਘ, ਸਬ-ਲੈਫਟੀਨੈਂਟ ਗੁਰਜੰਟ ਸਿੰਘ, ਹੌਲਦਾਰ ਹਰਚੰਦ ਸਿੰਘ, ਹੌਲਦਾਰ ਗੁਰਮੇਲ ਸਿੰਘ, ਹੌਲਦਾਰ ਰਮੇਸ਼ ਸਿੰਘ, ਨਾਇਕ ਐਸ.ਡੀ. ਸ਼ਰਮਾ, ਨਾਇਕ ਕੁਲਦੀਪ ਸਿੰਘ, ਸਿਪਾਹੀ ਰੇਸ਼ਮ ਸਿੰਘ, ਨਾਇਕ ਕੋਰ ਸਿੰਘ ਤੋਂ ਇਲਾਵਾ ਵੀਰ ਨਾਰੀ ਰਜਿੰਦਰ ਕੌਰ, ਭਜਨ ਕੌਰ, ਭਗਵੰਤ ਕੌਰ, ਸੁਰਜੀਤ ਕੌਰ ਹਾਜ਼ਰ ਸਨ।
ਪਿਛਲੀ ਖ਼ਬਰ ਭੱਠਾ ਐਸੋਸੀਏਸ਼ਨ ਦੇ ਸੀਨੀਅਰ ਆਗੂ ਵਿੱਕੀ ਦਾਨਗੜ੍ਹੀਆ ਦੇ ਪਿਤਾ ਹਰਬੰਸ ਲਾਲ ਦਾ ਦਿਹਾਂਤ ਅਗਲੀ ਖ਼ਬਰ ਪੁੱਤਰੀ ਪਾਠਸ਼ਾਲਾ ਪ੍ਰਬੰਧਕੀ ਕਮੇਟੀ ਨੇ ਪ੍ਰਾਇਮਰੀ ਸਕੂਲ ਲੜਕੀਆਂ ਲਈ 50 ਹਜ਼ਾਰ ਦੀ ਰਾਸ਼ੀ ਕੀਤੀ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।