02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਭੱਠਾ ਐਸੋਸੀਏਸ਼ਨ ਦੇ ਸੀਨੀਅਰ ਆਗੂ ਵਿੱਕੀ ਦਾਨਗੜ੍ਹੀਆ ਦੇ ਪਿਤਾ ਹਰਬੰਸ ਲਾਲ ਦਾ ਦਿਹਾਂਤ

ਅਜੀਤ ਡੈਸਕ 01-08-2026
ਧਨੌਲਾ, 31 ਜੁਲਾਈ (ਜਤਿੰਦਰ ਸਿੰਘ ਧਨੌਲਾ)-ਭੱਠਾ ਐਸੋਸੀਏਸ਼ਨ ਦੇ ਸੀਨੀਅਰ ਆਗੂ ਰਾਕੇਸ਼ ਕੁਮਾਰ (ਵਿੱਕੀ ਦਾਨਗੜ੍ਹੀਆ) ਦੇ ਪਿਤਾ ਸ੍ਰੀ ਹਰਬੰਸ ਲਾਲ ਕੁਝ ਦਿਨ ਬਿਮਾਰ ਰਹਿਣ ਉਪਰੰਤ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਧਨੌਲਾ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਦਾਨਗੜ੍ਹੀਆ ਪਰਿਵਾਰ ਦੀ ਇਲਾਕਾ ਭਰ ਅੰਦਰ ਗੂੜੀ ਸਾਂਝ ਸਥਾਪਿਤ ਹੈ। ਉਨ੍ਹਾਂ ਦੇ ਸਸਕਾਰ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਬੌਨੀ ਬਾਂਸਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ, ਉੱਘੇ ਸਮਾਜ ਸੇਵੀ ਡਾ: ਸ਼ੰਕਰ ਬਾਂਸਲ, ਰਿੰਪਲ ਬਾਂਸਲ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ, ਜੀਵਨ ਕੁਮਾਰ, ਅਜੇ ਕੁਮਾਰ ਗਰਗ, ਵਿੱਕੀ ਚੌਧਰੀ, ਰਮਨ ਕੁਮਾਰ ਭਾਰਤ ਗੈਸ, ਵਿਜੇ ਕੁਮਾਰ ਲੈਬ ਵਾਲੇ, ਰਾਮ ਸਿੰਘ ਤੋਂ ਇਲਾਵਾ ਸੈਂਕੜੇ ਦੀ ਗਿਣਤੀ ਵਿਚ ਆਗੂ ਅਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੱਬੇ-ਕੁਚਲੇ ਤੇ ਮਜ਼ਲੂਮ ਲੋਕਾਂ ਲਈ ਇਨਸਾਫ਼ ਅਤੇ ਬਰਾਬਰੀ ਦਾ ਸੰਦੇਸ਼ ਹੈ - ਜੱਸੀ ਪੇਧਨ... ਅਗਲੀ ਖ਼ਬਰ ਇੰਡੀਅਨ ਐਕਸ ਸਰਵਿਸ ਲੀਗ ਜ਼ਿਲ੍ਹਾ ਬਰਨਾਲਾ ਵਲੋਂ ਕਾਰਗਿਲ ਵਿਜੈ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।