12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਿੰਡ ਜਗਜੀਤਪੁਰਾ ਦੇ ਨੌਜਵਾਨ ਦੇ ਬੁਲਟ ਮੋਟਰਸਾਈਕਲ ਦਾ ਘਰ ਖੜ੍ਹਿਆਂ ਹੀ ਲੁਧਿਆਣਾ ਵਿਖੇ ਕੱਟਿਆ ਚਲਾਨ

ਸ਼ਹਿਣਾ, 11 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਦੇ ਇਕ ਨੌਜਵਾਨ ਦੇ ਬੁਲਟ ਮੋਟਰਸਾਈਕਲ ਦਾ ਲੁਧਿਆਣਾ ਵਿਖੇ ਉਸ ਸਮੇਂ ਚਲਾਨ ਕੱਟਿਆ ਗਿਆ, ਜਦ ਮੋਟਰਸਾਈਕਲ ਘਰ ਵਿਚ ਹੀ ਮੌਜੂਦ ਸੀ। ਮਨਪ੍ਰੀਤ ਸਿੰਘ ਪੁੱਤਰ ਗੇਜਾ ਸਿੰਘ ਨੇ ਦੱਸਿਆ ਕਿ ਉਸ ਦੇ ਬੁਲਟ ਮੋਟਰਸਾਈਕਲ ਪੀ.

ਅਜੀਤ ਡੈਸਕ 12-08-2026
ਸ਼ਹਿਣਾ, 11 ਅਗਸਤ (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਦੇ ਇਕ ਨੌਜਵਾਨ ਦੇ ਬੁਲਟ ਮੋਟਰਸਾਈਕਲ ਦਾ ਲੁਧਿਆਣਾ ਵਿਖੇ ਉਸ ਸਮੇਂ ਚਲਾਨ ਕੱਟਿਆ ਗਿਆ, ਜਦ ਮੋਟਰਸਾਈਕਲ ਘਰ ਵਿਚ ਹੀ ਮੌਜੂਦ ਸੀ। ਮਨਪ੍ਰੀਤ ਸਿੰਘ ਪੁੱਤਰ ਗੇਜਾ ਸਿੰਘ ਨੇ ਦੱਸਿਆ ਕਿ ਉਸ ਦੇ ਬੁਲਟ ਮੋਟਰਸਾਈਕਲ ਪੀ.ਬੀ.08 ਈ.ਈ.5838 ਦਾ ਲੁਧਿਆਣਾ ਵਿਖੇ ਚਲਾਨ ਹੋਣ ਦਾ ਉਸ ਨੂੰ ਮੋਬਾਈਲ ਰਾਹੀ ਪਤਾ ਲੱਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਿਸ ਮੁਲਾਜ਼ਮ ਨੇ ਇਸ ਤਰ੍ਹਾਂ ਚਲਾਨ ਕੱਟ ਦਿੱਤਾ।
ਪਿਛਲੀ ਖ਼ਬਰ ਬੱਸ ਅੱਡਾ ਤਿਆਰ ਹੋਣ ਦੇ ਬਾਵਜੂਦ ਨਹੀਂ ਹੋ ਰਿਹਾ ਚਾਲੂ, ਵਪਾਰੀ ਵਰਗ ਤੇ ਲੋਕਾਂ ਵਿਚ ਰੋਸ ਅਗਲੀ ਖ਼ਬਰ ਦੇਖੋ ਨਗਰ ਨਿਗਮ ਬਰਨਾਲਾ ਦੇ ਕੰਮ...! ਸ਼ਹਿਰ ’ਚ 10 ਕਰੋੜ ਰੁਪਏ ਲਾਗਤ ਨਾਲ ਬਣਾਈਆਂ ਜਾ ਰਹੀਆਂ ਨੇ ਪ੍ਰੀਮਿਕਸ ਸੜਕਾਂ ਪਰ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।