ਬੱਸ ਅੱਡਾ ਤਿਆਰ ਹੋਣ ਦੇ ਬਾਵਜੂਦ ਨਹੀਂ ਹੋ ਰਿਹਾ ਚਾਲੂ, ਵਪਾਰੀ ਵਰਗ ਤੇ ਲੋਕਾਂ ਵਿਚ ਰੋਸ
ਭਦੌੜ, 11 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਦਾ ਬੱਸ ਅੱਡਾ ਤਿਆਰ ਹੋਣ ਦੇ ਬਾਵਜੂਦ ਵੀ ਚਾਲੂ ਨਾ ਹੋਣ ਕਾਰਨ ਵਪਾਰੀ ਵਰਗ ਤੇ ਆਮ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਤਕਰੀਬਨ ਪੰਜ ਸਾਲਾਂ ਤੋਂ ਉਸਾਰੀ ਅਧੀਨ ਚੱਲ ਰਿਹਾ ਇਹ ਬੱਸ ਅੱਡਾ ਮਾਰਚ 2026 ਵਿਚ ਤਿਆਰ ਹੋਣ ਦੇ ਬਾਵਜੂਦ ਅਜੇ ਤੱਕ ਚਾਲੂ ਨਾ ਹੋਣ ਕਾਰਨ ਕਸਬੇ ਦੇ ਲੋਕਾਂ ਅਤੇ ਸਮੁੱਚੇ ਵਪਾਰੀ ਵਰਗ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬ
ਬੱਸ ਸਟੈਂਡ ਅੰਦਰ ਲੱਗਿਆ ਕੰਮ ਪੂਰਾ ਹੋਣ ਵਾਲਾ ਨੀਂਹ ਪੱਥਰ। ਤਸਵੀਰ : ਰਜਿੰਦਰ ਬੱਤਾ
12-08-2026
ਭਦੌੜ, 11 ਅਗਸਤ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਦੌੜ ਦਾ ਬੱਸ ਅੱਡਾ ਤਿਆਰ ਹੋਣ ਦੇ ਬਾਵਜੂਦ ਵੀ ਚਾਲੂ ਨਾ ਹੋਣ ਕਾਰਨ ਵਪਾਰੀ ਵਰਗ ਤੇ ਆਮ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਤਕਰੀਬਨ ਪੰਜ ਸਾਲਾਂ ਤੋਂ ਉਸਾਰੀ ਅਧੀਨ ਚੱਲ ਰਿਹਾ ਇਹ ਬੱਸ ਅੱਡਾ ਮਾਰਚ 2026 ਵਿਚ ਤਿਆਰ ਹੋਣ ਦੇ ਬਾਵਜੂਦ ਅਜੇ ਤੱਕ ਚਾਲੂ ਨਾ ਹੋਣ ਕਾਰਨ ਕਸਬੇ ਦੇ ਲੋਕਾਂ ਅਤੇ ਸਮੁੱਚੇ ਵਪਾਰੀ ਵਰਗ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਪ੍ਰਧਾਨ ਮਨੀਸ਼ ਗਰਗ ਵਲੋਂ ਬੱਸ ਅੱਡੇ ਨੂੰ ਚਾਲੂ ਕਰਵਾਉਣ ਲਈ ਆਪਣੇ ਪੱਧਰ ’ਤੇ ਜੋਰ-ਅਜਮਾਈ ਤਾਂ ਕੀਤੀ ਗਈ, ਪਰ ਉਨ੍ਹਾਂ ਵਲੋਂ ਕੀਤੇ ਯਤਨ ਵੀ ਕਥਿਤ ਸਿਆਸੀ ਖਿੱਚੋਤਾਣ ਅੱਗੇ ਸਫਲ ਨਹੀਂ ਹੋ ਸਕੇ। ਹੁਣ ਨਵੀਂ ਚੁਣੀ ਨਗਰ ਕੌਂਸਲ ਤੋਂ ਲੋਕਾਂ ਨੂੰ ਉਮੀਦਾਂ ਹਨ ਕਿ ਉਹ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬੱਸ ਅੱਡੇ ਨੂੰ ਜਲਦ ਚਾਲੂ ਕਰਵਾਉਣ ਲਈ ਠੋਸ ਕਦਮ ਚੁੱਕੇਗੀ। ਸਾਬਕਾ ਪ੍ਰਧਾਨ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਦੇ ਨਾਮ ਵਾਲਾ ਬੱਸ ਅੱਡਾ ਦਾ ਪੂਰਾ ਹੋਣ ਸਬੰਧੀ ਲਗਾਇਆ ਗਿਆ ਨੀਂਹ ਪੱਥਰ ਵੀ ਹੁਣ ਲੋਕਾਂ ਵਿਚ ਚਰਚਾ ਅਤੇ ਮਜਾਕ ਦਾ ਪਾਤਰ ਬਣਿਆ ਹੋਇਆ ਹੈ। ਬੱਸ ਅੱਡਾ ਚਾਲੂ ਨਾ ਹੋਣ ਕਾਰਨ ਬਜ਼ੁਰਗਾਂ, ਵਿਦਿਆਰਥੀਆਂ ਅਤੇ ਰੋਜ਼ਾਨਾ ਬੱਸਾਂ ਰਾਹੀਂ ਸਫਰ ਕਰਨ ਵਾਲੇ ਲੋਕਾਂ ਨੂੰ ਖ਼ਾਸ ਤੌਰ ’ਤੇ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਪਿਛਲੇ ਦਿਨੀਂ ਅਖਬਾਰਾਂ ਰਾਹੀਂ ਕਈ ਸਿਆਸੀ ਅਤੇ ਗੈਰ - ਸਿਆਸੀ ਆਗੂਆਂ ਵਲੋਂ ਵੀ ਬੱਸ ਅੱਡੇ ਨੂੰ ਤੁਰੰਤ ਚਾਲੂ ਕਰਨ ਦੀ ਅਪੀਲ ਕੀਤੀ ਗਈ, ਪਰ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਅਪੀਲਾਂ ਵੱਲ ਨਾ ਤਾਂ ਸੱਤਾਧਾਰੀ ਸਰਕਾਰ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਈ ਗੌਰ ਨਾ ਕਰਨ ਕਰ ਕੇ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਬੱਸ ਅੱਡੇ ਨੂੰ ਹੋਰ ਦੇਰੀ ਕੀਤੇ ਬਿਨਾਂ ਤੁਰੰਤ ਚਾਲੂ ਕੀਤਾ ਜਾਵੇ, ਤਾਂ ਜੋ ਕਸਬੇ ਦੇ ਵਪਾਰੀ ਵਰਗ ਦੇ ਨਾਲ-ਨਾਲ ਵਿਦਿਆਰਥੀਆਂ, ਬਜੁਰਗਾਂ ਅਤੇ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਭਾਵੇਂ ਬੱਸ ਅੱਡੇ ਚਲਾਉਣ ਵਿਚ ਟਰੈਫਿਕ ਸਮੱਸਿਆ ਨੂੰ ਵੀ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ, ਜੇਕਰ ਸਰਕਾਰ ਜਾਂ ਪ੍ਰਸ਼ਾਸਨ ਕਿਸੇ ਕੰਮ ਨੂੰ ਚਲਾਉਣ ਦੀ ਠਾਣ ਲਵੇ ਤਾਂ ਉਸ ਦੇ ਸਾਹਮਣੇ ਕੋਈ ਅੜਿੱਕਾ ਟਿਕ ਨਹੀਂ ਸਕਦਾ।