13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਤਪਾ ਪੁਲਿਸ ਵਲੋਂ ਕਣਕ ਚੋਰੀ ਦੇ ਮਾਮਲੇ ’ਚ 1 ਵਿਅਕਤੀ ਕਾਬੂ

ਤਪਾ ਮੰਡੀ, 12 ਅਗਸਤ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਕਣਕ ਚੋਰੀ ਦੇ ਮਾਮਲੇ ’ਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਦ ਕਿ ਦੂਸਰੇ ਵਿਅਕਤੀ ਦੀ ਭਾਲ ਜਾਰੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਪਾਸ ਅੰਮ੍ਰਿਤਪਾਲ ਸਿੰਘ ਵਾਸੀ ਢਿਲਵਾਂ ਨੇ ਇੱਕ ਦਰਖਾਸਤ ਦਿੱਤੀ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ, ਜਦ ਕਿ ਉਸ ਦਾ ਛੋਟਾ ਭਰਾ ਸ਼ਮਸ਼ੇਰ ਸਿੰਘ ਨਸ਼ਾ ਕਰਨ ਦਾ ਆਦੀ ਹੈ।

ਪੁਲਿਸ ਵਲੋਂ ਕਾਬੂ ਕੀਤਾ ਗਿਆ ਦੋਸ਼ੀ ਪੁਲਿਸ ਪਾਰਟੀ ਨਾਲ। ਤਸਵੀਰ : ਪ੍ਰਵੀਨ ਗਰਗ 13-08-2026
ਤਪਾ ਮੰਡੀ, 12 ਅਗਸਤ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਕਣਕ ਚੋਰੀ ਦੇ ਮਾਮਲੇ ’ਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਦ ਕਿ ਦੂਸਰੇ ਵਿਅਕਤੀ ਦੀ ਭਾਲ ਜਾਰੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਪਾਸ ਅੰਮ੍ਰਿਤਪਾਲ ਸਿੰਘ ਵਾਸੀ ਢਿਲਵਾਂ ਨੇ ਇੱਕ ਦਰਖਾਸਤ ਦਿੱਤੀ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ, ਜਦ ਕਿ ਉਸ ਦਾ ਛੋਟਾ ਭਰਾ ਸ਼ਮਸ਼ੇਰ ਸਿੰਘ ਨਸ਼ਾ ਕਰਨ ਦਾ ਆਦੀ ਹੈ। ਮੈਂ ਮਿਤੀ 10 ਅਗਸਤ ਨੂੰ ਰਿਸ਼ਤੇਦਾਰੀ ਵਿਚ ਗਿਆ ਹੋਇਆ ਸੀ। ਮੇਰੇ ਮਾਤਾ ਪਿਤਾ ਵੀ ਮਜ਼ਦੂਰੀ ਕਰਦੇ ਹਨ ਤਾਂ ਮੇਰਾ ਭਰਾ ਸ਼ਮਸ਼ੇਰ ਸਿੰਘ ਘਰ ਵਿਚ ਇਕੱਲਾ ਸੀ। ਜਿਸ ਨੇ ਮੇਰੇ ਕਮਰੇ ਦਾ ਜਿੰਦਰਾ ਤੋੜ ਕੇ ਕਮਰੇ ਵਿਚ ਪਏ ਢੋਲ ਵਿਚੋਂ ਦੋ ਗੱਟੇ ਕਣਕ ਚੋਰੀ ਕਰ ਕੇ ਲੈ ਗਿਆ। ਇਸ ਸਬੰਧੀ ਮੈਨੂੰ ਘਰ ਆ ਕੇ ਪਤਾ ਲੱਗਾ ਹੈ। ਮੇਰੇ ਆਂਢ ਗੁਆਂਢ ਨੇ ਮੈਨੂੰ ਦੱਸਿਆ ਕਿ ਸ਼ਮਸ਼ੇਰ ਸਿੰਘ ਅਤੇ ਅਰਸ਼ਦੀਪ ਸਿੰਘ ਤੇਰੇ ਘਰੇ ਦੇ ਗੱਟੇ ਕਣਕ ਲੈ ਕੇ ਜਾ ਰਹੇ ਸੀ। ਜਿਸ ’ਤੇ ਸਹਾਇਕ ਥਾਣੇਦਾਰ ਸੇਵਾ ਸਿੰਘ ਨੇ ਦਰਖ਼ਾਸਤ ਮਾਰਕ ਹੋਣ ਉਪਰੰਤ ਡੂੰਘਾਈ ਨਾਲ ਮਾਮਲੇ ਦੀ ਪੜਤਾਲ ਕੀਤੀ ਅਤੇ ਵਕੂਆ ਵਾਲੀ ਜਗਾ ਪਰ ਪੁੱਜ ਕੇ ਮੌਕਾ ਦੇਖਿਆ ਗਿਆ। ਦਰਖਾਸਤ ਦੇ ਮਜਬੂਰ ਅਤੇ ਮੌਕਾ ਪਰ ਪੁੱਜ ਕੀਤੀ ਗਈ ਪੜਤਾਲ ਦੇ ਆਧਾਰ ’ਤੇ ਪੁਲਿਸ ਨੇ ਸ਼ਮਸ਼ੇਰ ਸਿੰਘ ਨੂੰ ਕਾਬੂ ਕੀਤਾ, ਜਦ ਕਿ ਉਸ ਦੇ ਸਾਥੀ ਅਰਸ਼ਦੀਪ ਸਿੰਘ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਫ਼ਿਲਹਾਲ ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਕਾਲਜ ਵਿਖੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਮੰਗਾਂ ਨਾ ਮੰਨੇ ਜਾਣ ਉੱਪਰ ਪੰਪ ਆਪ੍ਰੇਟਰਾਂ ਨੇ 20 ਤੋਂ ਬਾਅਦ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।