29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਬੱਸਾਂ ਨਾ ਰੋਕਣ ਅਤੇ ਪ੍ਰਾਈਵੇਟ ਬੱਸ ਚਾਲਕਾਂ ਦੀ ਬਦਸਲੂਕੀ ਖ਼ਿਲਾਫ਼ ਪਿੰਡ ਚੀਮਾ ਦੀਆਂ ਔਰਤਾਂ ਵਲੋਂ ਨਾਅਰੇਬਾਜ਼ੀ

ਟੱਲੇਵਾਲ, 28 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਮੁੱਖ ਬੱਸ ਅੱਡੇ ’ਤੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਪਿੰਡ ਦੀਆਂ ਔਰਤਾਂ ਨੇ ਬੱਸਾਂ ਨਾ ਰੋਕਣ ਅਤੇ ਇਕ ਪ੍ਰਾਈਵੇਟ ਬੱਸ ਦੇ ਚਾਲਕਾਂ ਵਲੋਂ ਕੀਤੀ ਗਈ ਕਥਿਤ ਬਦਸਲੂਕੀ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਟਰਾਂਸਪੋਰਟ ਵਿਭਾਗ ਅਤੇ ਨਿੱਜੀ ਬੱਸ ਚਾਲਕਾਂ ਖ਼ਿਲਾਫ਼ ਆਪਣਾ ਗ਼ੁੱਸਾ ਜ਼ਾਹਰ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਔਰਤਾਂ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਸਰਕਾਰੀ ਬੱਸਾਂ ਦੇ ਡਰਾਈਵਰ ਪਿੰਡ ਚੀਮਾ ਦੇ ਅੱਡੇ ’ਤੇ ਬੱਸਾਂ ਰੋਕਣ ਦੀ ਬਜਾਏ ਗੱਡੀਆਂ ਭਜਾ ਕੇ ਲੈ ਜਾਂਦੇ ਹਨ।

ਅਜੀਤ ਡੈਸਕ 29-10-2026
ਟੱਲੇਵਾਲ, 28 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ ਦੇ ਮੁੱਖ ਬੱਸ ਅੱਡੇ ’ਤੇ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਪਿੰਡ ਦੀਆਂ ਔਰਤਾਂ ਨੇ ਬੱਸਾਂ ਨਾ ਰੋਕਣ ਅਤੇ ਇਕ ਪ੍ਰਾਈਵੇਟ ਬੱਸ ਦੇ ਚਾਲਕਾਂ ਵਲੋਂ ਕੀਤੀ ਗਈ ਕਥਿਤ ਬਦਸਲੂਕੀ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਟਰਾਂਸਪੋਰਟ ਵਿਭਾਗ ਅਤੇ ਨਿੱਜੀ ਬੱਸ ਚਾਲਕਾਂ ਖ਼ਿਲਾਫ਼ ਆਪਣਾ ਗ਼ੁੱਸਾ ਜ਼ਾਹਰ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਔਰਤਾਂ ਨੇ ਦੋਸ਼ ਲਾਇਆ ਕਿ ਸਰਕਾਰ ਵਲੋਂ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਸਰਕਾਰੀ ਬੱਸਾਂ ਦੇ ਡਰਾਈਵਰ ਪਿੰਡ ਚੀਮਾ ਦੇ ਅੱਡੇ ’ਤੇ ਬੱਸਾਂ ਰੋਕਣ ਦੀ ਬਜਾਏ ਗੱਡੀਆਂ ਭਜਾ ਕੇ ਲੈ ਜਾਂਦੇ ਹਨ। ਇਸ ਕਾਰਨ ਰੋਜ਼ਾਨਾ ਕਾਲਜ ਜਾਣ ਵਾਲੀਆਂ ਵਿਦਿਆਰਥਣਾਂ, ਨੌਕਰੀਪੇਸ਼ਾ ਔਰਤਾਂ ਅਤੇ ਮਰੀਜ਼ਾਂ ਨੂੰ ਘੰਟਿਆਂਬੱਧੀ ਖੱਜਲ ਖ਼ੁਆਰ ਹੋਣਾ ਪੈਂਦਾ ਹੈ। ਇਕੱਤਰ ਔਰਤਾਂ ਨੇ ਦੱਸਿਆ ਕਿ ਬੀਤੇ ਦਿਨ ਜਦ ਪਿੰਡ ਦੀਆ ਕੁੱਝ ਔਰਤਾਂ ਬਰਨਾਲਾ ਤੋਂ ਪਿੰਡ ਚੀਮਾ ਜਾਣ ਲਈ ਇਕ ਪ੍ਰਾਈਵੇਟ ਬੱਸ ਬੈਠਣ ਲੱਗੀਆਂ ਤਾਂ ਬੱਸ ਦੇ ਚਾਲਕਾਂ (ਡਰਾਈਵਰ/ਕੰਡਕਟਰ) ਨੇ ਔਰਤਾਂ ਨਾਲ ਬੇਹੱਦ ਰੁੱਖਾ ਵਿਵਹਾਰ ਕੀਤਾ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਔਰਤਾਂ ਨੇ ਕਿਹਾ ਕਿ ਪ੍ਰਾਈਵੇਟ ਬੱਸ ਚਾਲਕ ਸਵਾਰੀਆਂ ਨਾਲ ਮਨਮਰਜ਼ੀ ਕਰਦੇ ਹਨ। ਇਸ ਮੌਕੇ ਪਿੰਡ ਵਾਸੀਆਂ, ਜਥੇਬੰਦੀਆਂ ਦੇ ਆਗੂਆਂ ਅਤੇ ਔਰਤਾਂ ਨੇ ਮੰਗ ਕੀਤੀ ਹੈ ਕਿ ਸਬੰਧਿਤ ਪ੍ਰਾਈਵੇਟ ਬੱਸ ਚਾਲਕਾਂ ਖ਼ਿਲਾਫ਼ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਿੰਡ ਚੀਮਾ ਦੇ ਅੱਡੇ ’ਤੇ ਹਰ ਸਰਕਾਰੀ ਤੇ ਪ੍ਰਾਈਵੇਟ ਬੱਸ ਦਾ ਰੁਕਣਾ ਯਕੀਨੀ ਬਣਾਇਆ ਜਾਵੇ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਟਰਾਂਸਪੋਰਟ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਨੇ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ, ਤਾਂ ਆਉਣ ਵਾਲੇ ਦਿਨਾਂ ਵਿਚ ਹਾਈਵੇਅ ਜਾਮ ਕਰ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਪਿਛਲੀ ਖ਼ਬਰ ਸੀਟੂ ਦੀ 3 ਨਵੰਬਰ ਦੀ ਧੂਰੀ ਰੈਲੀ ’ਚ ਪਿੰਡ ਗੁਰਮ ਦੇ ਮਨਰੇਗਾ ਮਜ਼ਦੂਰ ਲੈਣਗੇ ਹਿੱਸਾ ਅਗਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਵੂਫਰ ਫਨ ਜੋਏ’ ਦਾ ਅਨੰਦ ਮਾਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।