ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ‘ਵੂਫਰ ਫਨ ਜੋਏ’ ਦਾ ਅਨੰਦ ਮਾਣਿਆ
ਤਪਾ ਮੰਡੀ, 28 ਅਕਤੂਬਰ (ਪ੍ਰਵੀਨ ਗਰਗ)-ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਇੱਕ ਮਨੋਰੰਜਕ ਸਕੂਲ ਟ੍ਰਿਪ ਦਾ ਆਯੋਜਨ ਕੀਤਾ ਗਿਆ। ਇਸ ਟ੍ਰਿਪ ਦੌਰਾਨ ਵਿਦਿਆਰਥੀਆਂ ਨੂੰ ‘ਵੂਫਰ ਫਨ ਜੋਏ’ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ’ਚ ਭਾਗ ਲੈਂਦਿਆਂ ਖ਼ੂਬ ਮਸਤੀ ਕੀਤੀ।
‘ਵੂਫਰ ਫਨ ਜੋਏ’ ਦਾ ਅਨੰਦ ਮਾਣਨ ਮੌਕੇ ਸਕੂਲੀ ਵਿਦਿਆਰਥੀ। ਤਸਵੀਰ : ਪ੍ਰਵੀਨ ਗਰਗ
29-10-2026